ਪੰਜਾਬ ਬਟਾਲਾ ਅਦਾਲਤ ਜੱਗੀ ਭਗਵਾਨਪੁਰੀਆ ਦੀ ਪੇਸ਼ੀ; ਅਦਾਲਤ ਨੇ ਤਿੰਨ ਦਿਨ ਦੇ ਰਿਮਾਂਡ ’ਤੇ ਭੇਜਿਆ By admin - October 30, 2025 0 48 Facebook Twitter Pinterest WhatsApp ਗੁਰਦਾਸਪੁਰ ਪੁਲਿਸ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਬਟਾਲਾ ਵਿਖੇ ਲੈ ਕੇ ਆਈ, ਜਿੱਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜਣ ਦਾ ਫੈਸਲਾ ਦਿੱਤਾ ਐ। ਜਾਣਕਾਰੀ ਅਨੁਸਾਰ ਜੱਗੂ ਭਗਵਾਨਪੁਰੀਆ ਇਕ ਪੁਰਾਣੇ ਕੇਸ ਵਿਚ ਲੋੜੀਂਦਾ ਸੀ, ਜਿਸ ਦੇ ਚਲਦਿਆਂ ਉਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਬਟਾਲਾ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ। ਦੱਸਣਯੋਗ ਐ ਕਿ ਅਸਮ ਦੀ ਸਿਲਟਰ ਜੇਲ ਵਿਚ ਬੰਦ ਜੱਗ ਭਗਵਾਨਪੁਰੀਆ ਨੂੰ ਬੀਤੀ ਦੇਰ ਰਾਤ ਜਹਾਜ਼ ਰਾਹੀਂ ਪੰਜਾਬ ਲਿਆਂਦਾ ਗਿਆ ਸੀ। ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰ ਪੋਰਟ ਪਹੁੰਚੀ ਸੀ, ਜਿੱਥੋਂ ਉਸ ਨੂੰ ਸਿੱਧਾ ਬਟਾਲਾ ਲਿਆਂਦਾ ਗਿਆ ਸੀ। ਇਹ ਵੀ ਦੱਸਣਯੋਗ ਐ ਕਿ ਜੱਗੂ ਭਗਵਾਨਪੁਰੀਆ ਦਾ ਕਈ ਅਪਰਾਧਿਕ ਮਾਮਲਿਆਂ ਵਿਚ ਨਾਮ ਆਉਂਦਾ ਐ। ਉਸ ਨੂੰ ਬਟਾਲਾ ਵਿਖੇ ਵਾਪਰੇ ਇਕ ਪੁਰਾਣੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਐ। ਬਟਾਲਾ ਪੁਲਿਸ ਐਸ ਪੀ ਜੀ ਐਸ ਸਹੋਤਾ ਨੇ ਦਸਿਆ ਕਿ ਪੁਲਿਸ ਜਿਲਾ ਬਟਾਲਾ ਦੇ ਥਾਣਾ ਘੁਮਾਣ ਚ ਇਕ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ ਅਤੇ ਉਸ ਕੇਸ ਦੀ ਪੁੱਛਗਿੱਛ ਲਈ ਅੱਜ ਬਟਾਲਾ ਅਦਾਲਤ ਚ ਉਸ ਨੂੰ ਪੇਸ਼ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਜੱਗੂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਉਹਨਾਂ ਕਿਹਾ ਕਿ ਪਹਿਲਾਂ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਉਸ ਖ਼ਿਲਾਫ਼ ਹੋਰ ਵੀ ਬਟਾਲਾ ਪੁਲਿਸ ਚ ਕਈ ਮਾਮਲੇ ਦਰਜ ਹਨ ।