ਮਾਨਸਾ ’ਚ ਬਦਮਾਸ਼ਾਂ ਵੱਲੋਂ ਸ਼ਰੇਆਮ ਫਾਇਰਿੰਗ; ਫੜਣ ਦੀ ਕੋਸ਼ਿਸ਼ ਦੌਰਾਨ ਮੋਟਰ ਸਾਈਕਲ ਛੱਡ ਫਰਾਰ

0
23

ਮਾਨਸਾ ਸ਼ਹਿਰ ਅੰਦਰ ਬਦਮਾਸ਼ਾਂ ਵੱਲੋਂ ਦੋ ਥਾਵਾਂ ਉਤੇ ਫਾਇਰਿੰਗ ਫਾਇਰਿੰਗ ਕਰਨ ਦੀ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਦੋ ਬਦਮਾਸ਼ਾਂ ਨੇ ਪਹਿਲਾਂ ਸ਼ਹਿਰ ਦੇ ਗੁਰਦੁਆਰਾ ਚੌਂਕ ਵਿਚ ਫਾਇਰਿੰਗ ਕੀਤੀ। ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੇ ਮੋਟਰ ਸਾਈਕਲ ਦੀ ਐਕਟਿਵਾ ਸਵਾਰ ਮਹਿਲਾਵਾਂ ਨਾਲ ਟੱਕਰ ਹੋ ਗਈ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤਾ ਤਾਂ ਮੁਲਜਮਾਂ ਨੇ ਫਿਰ ਗੋਲੀ ਚਲਾ ਦਿੱਤੀ ਤੇ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ। ਫਾਇਰਿੰਗ ਦੀ ਸਾਰੀ ਘਟਨਾ ਸੀਸਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਘਟਨਾ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕੇ ਗੁਰਦੁਆਰਾ ਚੌਂਕ ਦੀ ਐ। ਇੱਥੇ ਬਦਮਾਸ਼ਾਂ ਨੇ ਪਹਿਲਾਂ ਇੱਕ ਪੈਸਟੀਸੈਡ ਦੀ ਦੁਕਾਨ ’ਤੇ ਸ਼ਰੇਆਮ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ।  ਅੱਗੇ ਜਾ ਕੇ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਇਨ੍ਹਾਂ ਦੇ ਮੋਟ ਸਾਈਕਲ ਦੀ ਐਕਟਿਵਾ ਸਵਾਰ ਮਹਿਲਾਵਾਂ ਨਾਲ ਚੱਕਰ ਹੋ ਗਈ। ਮੌਕੇ ਤੇ ਲੋਕਾਂ ਨੇ ਦੋਵਾਂ ਨੂੰ ਦਬੋਚ ਲਿਆ ਪਰ ਉਹਨਾਂ ਵੱਲੋਂ ਫਿਰ ਤੋਂ ਤਿੰਨ ਫਾਇਰ ਕਰ ਦਿੱਤੇ। ਇਕ ਬਜੁਰਗ ਨੇ ਬਹਾਦਰੀ ਦਿਖਾਉਂਦਿਆਂ ਉਨ੍ਹਾਂ ਨੂੰ ਦਬੋਚ ਲਿਆ ਪਰ ਕਾਫੀ ਦੇਰ ਗੁੱਥਮ-ਗੁੱਥਾ ਹੋਣ ਬਾਅਦ ਮੁਲਜਮ ਆਪਣਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਦਾ ਪਾਵਰ ਬੈਂਕ ਸੁੱਟ ਕੇ ਫਰਾਰ ਹੋ ਗਏ।
ਸਥਾਨਕ ਲੋਕਾਂ ਨੇ ਕਿਹਾ ਕਿ ਸ਼ਰੇਆਮ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣੀਆਂ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਕੋਈ ਵੀ ਚੀਜ਼ ਨਹੀਂ ਅਤੇ ਸ਼ਰੇਆਮ ਵਪਾਰੀਆਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ ਅਤੇ ਪੰਜਾਬ ਪੁਲਿਸ ਅਜਿਹੇ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ।
ਲੋਕਾਂ ਦਾ ਕਹਿਣਾ ਐ ਕਿ ਭਾਵੇਂ ਲੋਕਾਂ ਨੇ ਬਹਾਦਰੀ ਦਿਖਾਉਂਦਿਆਂ ਮੁਲਜਮਾਂ ਨੂੰ ਮੋਟਰ ਸਾਈਕਲ ਤੇ ਪਾਵਰਬੈਕ ਸੁੱਟ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਐ ਪਰ ਪੁਲਿਸ ਪ੍ਰਸ਼ਾਸਨ ਅਜੇ ਤਕ ਭੱਜੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਸਾਬਤ ਹੋ ਰਿਹਾ ਐ। ਲੋਕਾਂ ਨੇ ਬਦਮਾਸ਼ਾਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਐ।  ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਮਨਜੀਤ ਸਿੰਘ ਨੂੰ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।  ਉਹਨਾਂ ਕਿਹਾ ਕਿ ਫਿਲਹਾਲ ਬਦਮਾਸ਼ਾਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਅਤੇ ਮੁਲਜਮਾਂ ਨੂੰ ਛੇਤੀ ਹੀ ਟਰੇਸ ਕਰ ਕੇ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here