ਪੰਜਾਬ ਖੰਨਾ ਵਾਸੀ ਕਾਰੋਬਾਰੀ ਦਾ ਕੈਨੇਡਾ ’ਚ ਕਤਲ; 33 ਸਾਲ ਪਹਿਲਾਂ ਗਿਆ ਸੀ ਕੈਨੇਡਾ; ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ By admin - October 29, 2025 0 19 Facebook Twitter Pinterest WhatsApp ਖੰਨਾ ਦੇ ਪਿੰਡ ਰਾਜਗੜ੍ਹ ਨਾਲ ਸਬੰਧਤ ਦਰਸ਼ਨ ਸਿੰਘ ਸਾਹਸੀ ਦਾ ਕੈਨੇਡਾ ਵਿਖੇ ਕਤਲ ਹੋ ਗਿਆ ਐ। 68 ਸਾਲਾ ਦਰਸ਼ਨ ਸਿੰਘ ਸਾਹਸੀ 33 ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿੱਥੇ ਉਸ ਨੇ ਟੈਕਸਟਾਈਲ ਦੇ ਖੇਤਰ ਵਿਚ ਵੱਡਾ ਨਾਮ ਕਮਾਇਆ ਸੀ ਪਰ ਬੀਤੇ ਦਿਨ ਕੈਨੇਡਾ ਦੇ ਐਬਟਸਫੋਰਡ ਵਿਖੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਐ। ਪਿੰਡ ਰਾਜਗੜ੍ਹ ਦੇ ਵਾਸੀਆਂ ਨੇ ਦਰਸ਼ਨ ਸਿੰਘ ਸਾਹਸੀ ਨਾਲ ਜੁੜੀਆਂ ਯਾਦਾਂ ਸਾਂਝਾ ਕਰਦਿਆਂ ਘਟਨਾ ਤੇ ਦੁੱਖ ਕੀਤਾ ਐ। ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਦੇ ਦੱਸਣ ਮੁਤਾਬਕ ਦਰਸ਼ਨ ਸਿੰਘ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਵਸ ਗਏ ਸਨ। ਸਾਹਸੀ ਲੋੜਵੰਦਾਂ ਦੀ ਮਦਦ ਕਰਨ ਅਤੇ ਸਮਾਜ ਸੇਵਾ ਲਈ ਵੀ ਪ੍ਰਸਿੱਧ ਸਨ। ਉਨ੍ਹਾਂ ਪਿੰਡ ਦੇ ਵਿਕਾਸ, ਧੀਆਂ ਦੇ ਵਿਆਹਾਂ ਦਾ ਪ੍ਰਬੰਧ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਨੌਜਵਾਨਾਂ ਨੂੰ ਕੈਨੇਡਾ ਵਿੱਚ ਵਸਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਲੋਕਾਂ ਦੇ ਦੱਸਣ ਮੁਤਾਬਕ ਦਰਸ਼ਨ ਸਿੰਘ ਤਿੰਨ ਮਹੀਨੇ ਪਹਿਲਾਂ ਆਪਣੇ ਪਿੰਡ ਰਾਜਗੜ੍ਹ ਆਏ ਸਨ। ਲੋਕਾਂ ਨੇ ਦੱਸਿਆ ਕਿ ਦਰਸ਼ਨ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਫਿਰ ਵੀ ਉਸਦੀ ਹੱਤਿਆ ਸਮਝ ਤੋਂ ਪਰੇ ਹੈ। ਦੱਸਿਆ ਗਿਆ ਹੈ ਕਿ ਸਾਹਸੀ ਨੂੰ ਸੋਮਵਾਰ (ਕੈਨੇਡੀਅਨ ਸਮੇਂ ਅਨੁਸਾਰ) ਸਵੇਰੇ ਲਗਭਗ 9:30 ਵਜੇ ਰਿਜਵਿਊ ਅਤੇ ਸਮਿਟ ਡਰਾਈਵ ਦੇ ਕੋਨੇ ‘ਤੇ ਆਪਣੀ ਕਾਰ ਵਿੱਚ ਬੈਠੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਪੁਲਿਸ ਮੌਕੇ ‘ਤੇ ਪਹੁੰਚੀ, ਪਰ ਸਾਹਸੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕੈਨੇਡੀਅਨ ਪੁਲਿਸ ਦੁਆਰਾ ਜਾਰੀ ਬਿਆਨ ਅਨੁਸਾਰ, ਕਤਲ ਦੇ ਕਾਰਨਾਂ ਦੇ ਅਜੇ ਤਕ ਪਤਾ ਨਹੀਂ ਚੱਲ ਸਕਿਆ। ਕੈਨੇਡਾ ਵਿੱਚ ਰਹਿੰਦੇ ਉਸਦੇ ਪੁੱਤਰ ਅਰਪਨ ਨੇ ਕਿਹਾ ਕਿ ਉਸਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਝਗੜਾ ਨਹੀਂ ਸੀ ਅਤੇ ਸਾਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਸਨੇ ਅਤੇ ਕਿਉਂ ਕੀਤਾ ਐ। ਉਨ੍ਹਾਂ ਕਿਹਾ ਕਿ ਕੋਈ ਧਮਕੀ, ਬਲੈਕਮੇਲ ਜਾਂ ਜਬਰੀ ਵਸੂਲੀ ਦੀ ਮੰਗ ਨਹੀਂ ਕੀਤੀ ਗਈ। ਅਰਪਨ ਨੇ ਦੱਸਿਆ ਕਿ ਉਸਦੇ ਪਿਤਾ ਪੰਜਾਬ ਵਿੱਚ ਇੱਕ ਕਿਸਾਨ ਸਨ, ਫਿਰ ਇੱਕ ਕਰੂਜ਼ ਜਹਾਜ਼ ‘ਤੇ ਕੰਮ ਕਰਦੇ ਸਨ। ਉਸ ਤੋਂ ਬਾਅਦ, ਉਹ ਕੈਨੇਡਾ ਆਇਆ ਅਤੇ ਇੱਕ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਪੁਲਿਸ ਨੇ ਕਿਹਾ ਕਿ ਮੁੱਢਲੀ ਜਾਂਚ ਮਾਮਲਾ ਟਾਰਗੇਟ ਕਿੰਲਿੰਗ ਦਾ ਜਾਪਦਾ ਐ ਪਰ ਹਮਲੇ ਦੇ ਵਜ੍ਹਾਂ ਬਾਰੇ ਅਜੇ ਤਕ ਕੋਈ ਸੰਕੇਤ ਨਹੀਂ ਮਿਲ ਸਕੇ।