ਫਿਰੋਜ਼ਪੁਰ ’ਚ ਗੁਰਸਿੱਖ ਬੀਬੀ ਤੋਂ ਪਰਵਾਸੀਆਂ ਨੇ ਮੰਗੀ ਮੁਆਫੀ; ਦੀਵਾਲੀ ਦੀ ਰਾਤ ਕੀਤੀ ਕਕਾਰਾਂ ਦੀ ਬੇਅਦਬੀ; ਸਿੱਖ ਜਥੇਬੰਦੀਆਂ ਕਾਰਵਾਈ ਲਈ ਦਿੱਤੀ ਚਿਤਾਵਨੀ

0
15

ਫਿਰੋਜ਼ਪੁਰ ਵਿਖੇ ਦੀਵਾਲੀ ਵਾਲੀ ਨੂੰ ਰਾਤ ਪਰਵਾਸੀਆਂ ਵੱਲੋਂ ਗੁਰਸਿੱਖ ਬੀਬੀ ਦੇ ਕਕਾਰਾਂ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਸਿੱਖ ਜਥੇਬੰਦੀਆਂ ਨੇ ਸਖਤ ਰੁਖ ਅਪਨਾਉਂਦਿਆਂ ਪ੍ਰਸ਼ਾਸਨ ਨੂੰ ਕਾਰਵਾਈ ਦਾ ਅਲਟੀਮੇਟਮ ਦਿੱਤਾ ਸੀ, ਜਿਸ ਦੇ ਚਲਦਿਆਂ ਪਰਵਾਸੀਆਂ ਨੇ ਗੁਰਸਿੱਖ ਬੀਬੀ ਤੋਂ ਮੁਆਫੀ ਮੰਗ ਲਈ ਐ। ਸਿੱਖ ਜਥੇਬੰਦੀਆਂ ਦੇ ਦੱਸਣ ਮੁਤਾਬਕ ਪਰਵਾਸੀਆਂ ਨੇ ਹੋਏ ਨੁਕਸਾਨ ਦੀ ਭਰਪਾਈ ਕਰਨਾ ਵੀ ਮੰਨਿਆ ਐ। ਜਥੇਬੰਦੀਆਂ ਨੇ ਮੁਲਜਮਾਂ ਨੂੰ ਪੰਜ ਦਿਨ ਤਕ ਗੁਰਦੁਆਰਾ ਸਾਹਿਬ ਵਿਖੇ ਜੋੜੇ ਝਾੜਣ ਦੀ ਸੇਵਾ ਕਰਨ ਤੇ ਦੇਗ ਕਰਵਾ ਕੇ ਭੁੱਲ ਬਖਸ਼ਾਉਣ ਦੀ ਸੇਵਾ ਲਾਈ ਐ।
ਦੱਸਣਯੋਗ ਐ ਕਿ ਦੀਵਾਲੀ ਵਾਲੀ ਰਾਤ ਇੱਕ ਪਰਵਾਸੀਆਂ ਦੇ ਹਜੂਮ ਵੱਲੋਂ ਇੱਕ ਸਿੱਖ ਪਰਿਵਾਰ ਦੇ ਘਰ ਉੱਤੇ ਹਮਲਾ ਕੇ ਗੁਰਸਿੱਖ ਬੀਬੀ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ। ਜਿਸ ਕਾਰਨ ਫਿਰੋਜ਼ਪੁਰ ਚ ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸ਼ਨ ਨੂੰ ਸਖ਼ਤ ਕਾਰਵਾਈ ਲਈ ਅਲਟੀਮੇਟਮ ਵੀ ਦਿੱਤਾ ਗਿਆ ਸੀ।
ਇਸ ਸਬੰਧੀ ਅੱਜ ਸਥਾਨਕ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸਿੱਖ ਸੰਗਤਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਦੋਸ਼ੀ ਪਰਵਾਸੀਆਂ ਨੇ ਸਿੱਖ ਜਥੇਬੰਦੀਆਂ ਅਤੇ ਪਰਿਵਾਰ ਪਾਸੋਂ ਆਪਣੀ ਗਲਤੀ ਦੀ ਮੁਆਫੀ ਮੰਗਦਿਆਂ ਹੋਏ ਨੁਕਸਾਨ ਭਰਪਾਈ ਕਰਨਾ ਮੰਨਿਆ ਐ। ਮੌਕੇ ਤੇ ਹਾਜਰ ਪੰਜ ਸਿੰਘ ਸਾਹਿਬਾਨਾਂ ਵੱਲੋਂ ਉਹਨਾਂ ਨੂੰ ਪੰਜ ਦਿਨ ਗੁਰਦੁਆਰਾ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਲਾਈ ਗਈ ਅਤੇ ਬੀਬੀ ਦੇ ਪੈਰੀ ਹੱਥ ਲਗਵਾ ਕੇ ਮੁਆਫੀ ਮੰਗਵਾਈ ਗਈ। ਇਸ ਤੋਂ ਬਾਦ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਇਹ ਮਾਮਲਾ ਸਮਾਪਤ ਹੋ ਗਿਆ ਐ।

LEAVE A REPLY

Please enter your comment!
Please enter your name here