ਪੰਜਾਬ ਫਿਰੋਜ਼ਪੁਰ ’ਚ ਕਿਸਾਨਾਂ ਨੂੰ ਵੰਡਿਆ ਖਾਦ ਤੇ ਕਣਕ ਬੀਜ਼; ਫਰੀਦਕੋਟ ਤੋਂ ਟਰਾਲੀਆਂ ਲੈ ਕੇ ਪਹੁੰਚੇ ਪਿੰਡ ਵਾਸੀ; ਪਿੰਡ ਪਿਪਲੀ ਦੀ ਗਰਾਮ ਪੰਚਾਇਤ ਦਾ ਉਪਰਾਲਾ By admin - October 29, 2025 0 56 Facebook Twitter Pinterest WhatsApp ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਕਿਸਾਨਾਂ ਦੀ ਮਦਦ ਲਈ ਖਾਦ-ਬੀਜ ਦੀ ਸੇਵਾ ਲਗਾਤਾਰ ਪਹੁੰਚ ਰਹੀ ਐ। ਅਜਿਹਾ ਹੀ ਉਪਰਾਲਾ ਫਰੀਦਕੋਟ ਦੇ ਪਿੰਡ ਪਿੱਪਲੀ ਦੀ ਗਰਾਮ ਪੰਚਾਇਤ ਵੱਲੋਂ ਕੀਤਾ ਗਿਆ ਐ। ਅੱਜ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ ਇਕ ਗਰੁਪ ਕਣਕ ਦਾ ਬੀਜ ਤੇ ਡੀਏਪੀ ਖਾਦ ਦੀਆਂ ਦੋ ਟਰਾਲੀਆਂ ਲੈ ਕੇ ਹੜ੍ਹ ਪ੍ਰਭਾਵਿਤ ਪਿੰਡ ਕਟੋਰਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੀੜਤ ਕਿਸਾਨਾਂ ਨੂੰ ਅਗਲੀ ਫਸਲ ਦੀ ਬਿਜਾਈ ਲਈ ਖਾਦ ਤੇ ਬੀਜ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪਿੱਪਲੀ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਵੱਲੋਂ ਐਨਆਰਆਈ ਵੀਰਾਂ ਦੀ ਮਦਦ ਨਾਲ ਹੜ੍ਹ ਪੀੜਤ ਇਲਾਕਿਆਂ ਦੇ ਕਿਸਾਨਾਂ ਲਈ ਕਣਕ ਤੇ ਬੀਜ ਦੀ ਸੇਵਾ ਕੀਤੀ ਜਾ ਰਹੀ ਐ। ਇਸੇ ਦੌਰਾਨ ਪਿੰਡ ਕਟੋਰਾ ਦੇ ਵਾਸੀਆਂ ਨੇ ਸੇਵਾ ਲੈ ਕੇ ਪਹੁੰਚੇ ਪਿੰਡ ਪਿਪਲੀ ਦੇ ਵਾਸੀਆਂ ਦਾ ਧੰਨਵਾਦ ਕੀਤਾ ਐ।