ਗੁਰਦਾਸਪੁਰ ’ਚ 85 ਸਾਲਾਂ ਬਜੁਰਗ ਨਾਲ ਕੁੱਟਮਾਰ; ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾਵਾਂ ਨੇ ਕੀਤਾ ਹਮਲਾ

0
14

ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਕੇ ਭਰਾਵਾਂ ਵੱਲੋਂ ਆਪਣੇ 85 ਸਾਲਾ ਭਰਾ ਤੇ ਭਤੀਜੇ ਨਾਲ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਐ। ਪੀੜਤ ਪਿਉ ਪੁੱਤਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਐ। ਪੀੜਤਾਂ ਦੀ ਪਛਾਣ 85 ਸਾਲਾ ਚੰਚਲ ਸਿੰਘ ਤੇ ਉਸ ਦੇ ਪੁੱਤਰ ਨਰਿੰਦਰਰ ਸਿੰਘ ਵਾਸੀ ਜ਼ੀਰਕਪੁਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਬਜ਼ੁਰਗ ਚੰਚਲ ਸਿੰਘ ਆਪਣੇ ਪੁੱਤਰ ਸਮੇਤ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਆਏ ਸਨ ਜਿੱਥੇ ਉਸ ਦੇ ਭਰਾਵਾਂ, ਭਤੀਜੇ ਤੇ ਭਤੀਜਾ ਨੂੰਹ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਜਾਣਕਾਰੀ ਅਨੁਸਾਰ ਮੁਲਜਮਾਂ ਨੇ ਬਜ਼ੁਰਗ ਚੰਚਲ ਸਿੰਘ ਦੀ ਇੰਨੀ ਬੁਰੀ ਹਾਲਤ ਕੀਤੀ ਹੈ ਕਿ ਉਹ ਬੋਲਣ ਦੇ ਕਾਬਲ ਵੀ ਨਹੀਂ ਹਨ।  ਜਖਮੀ ਹਾਲਤ ਵਿੱਚ ਬਜ਼ੁਰਗ ਚੰਚਲ ਸਿੰਘ ਅਤੇ ਉਸ ਦੇ ਬੇਟੇ ਨਰਿੰਦਰ ਸਿੰਘ ਨੂੰ ਉਨਾਂ ਦੇ ਇੱਕ ਰਿਸ਼ਤੇਦਾਰ ਨੇ ਪਹਿਲਾਂ ਭੈਣੀ ਮੀਆਂ ਖਾਂ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਫਿਰ ਉਥੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਦ ਹਰਕਤ ਵਿਚ ਆਈ ਥਾਣਾ ਤਿਬੜ ਦੀ ਪੁਲਿਸ ਨੇ ਚੰਚਲ ਸਿੰਘ ਦੇ ਦੋ ਭਰਾਵਾ ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ, ਬਲਵਿੰਦਰ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਅਤੇ ਜਸਵੰਤ ਸਿੰਘ ਦੀ ਪਤਨੀ ਸੁਖਬੀਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਹਸਪਤਾਲ ਵਿਚ ਜ਼ੇਰੇ ਇਲਾਜ ਨਰਿੰਦਰ ਸਿੰਘ ਦੇ ਦੱਸਣ ਮੁਤਾਬਕ ਉਹਨਾਂ ਦੀ ਜਮੀਨ ਦਾ ਆਪਣੇ ਚਾਚੇ ਬਲਵਿੰਦਰ ਸਿੰਘ ਨਾਲ ਸਾਂਝਾ ਖਾਤਾ ਹੈ ਜੋ ਭਜਨ ਸਿੰਘ ਵਾਸੀ ਲੌਧੀਪੁਰ ਨੂੰ ਠੇਕੇ ਤੇ ਵਾਹੁਣ ਲਈ ਦਿੱਤੀ ਹੈ। ਬੀਤੇ ਦਿਨ ਉਹ ਆਪਣੇ ਪਿਤਾ ਚੈਚਲ ਸਿੰਘ‌ ਜਿਨਾਂ ਦੀ ਉਮਰ 85 ਸਾਲ ਹੈ ਨਾਲ ਜਮੀਨ  ਦੀ ਨਿਸ਼ਾਨਦੇਹੀ ਕਰਵਾ ਰਹੇ ਸਨ ਕਿ ਉਸਦੇ ਚਾਚਿਆਂ ਬਲਵਿੰਦਰ ਸਿੰਘ  ਅਤੇ ਜਸਵੰਤ ਸਿੰਘ , ਚਾਚੇ ਦੇ ਬਲਵਿੰਦਰ ਸਿੰਘ ਦੇ ਪੁੱਤਰ ਰਾਜਇੰਦਰਬੀਰ ਸਿੰਘ  ਅਤੇ ਚਾਚੀ ਸੁਖਬੀਰ ਕੋਰ ਪਤਨੀ ਜਸਵੰਤ ਸਿੰਘ ਵਾਸੀਆਂ ਭੂੰਬਲੀ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸੱਟਾ ਮਾਰ ਕਿ ਜਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਨਰਿੰਦਰ ਸਿੰਘ ਦੇ ਫੋਨ ਕਰਨ ਤੇ ਉਹਨਾਂ ਦੇ ਰਿਸ਼ਤੇਦਾਰ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡੇਹਰੀਵਾਲ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਉਸ ਨੂੰ ਅਤੇ ਉਸਦੇ ਜ਼ਖਮੀ ਪਿਤਾ ਨੂੰ ਭੈਣੀ ਮੀਆ ਖਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੋ ਡਾਕਟਰ ਸਾਹਿਬ ਨੇ ਉਹਨਾਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here