ਜਥੇਦਾਰ ਗੜਗੱਜ ਵੱਲੋਂ ਸਿੱਖ ਨੌਜਵਾਨ ਦਾ ਸਨਮਾਨ; ਸਾਈਕਲ ’ਤੇ ਕੀਤੀ ਸੀ ਪੰਜ ਤਖਤ ਸਾਹਿਬਾਨ ਦੀ ਯਾਤਰਾ; ਦਲਜੀਤ ਦੇ ਸ਼ੋਅ ਦੌਰਾਨ ਕੰਕਾਰ ਪਹਿਨਣ ’ਤੇ ਪਾਬੰਦੀ ਦੀ ਨਿੰਦਾ

0
14

 

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਇਕਲ ਤੇ ਤਖਤ ਸਾਹਿਬਾਨ ਦੀ ਯਾਤਰਾ ਪੂਰੀ ਕਰਨ ਵਾਲੇ ਸਿੱਖ ਨੌਜਵਾਨ ਹਰਜਿੰਦਰ ਸਿੰਘ ਨੂੰ ਸਨਮਾਨਤ ਕੀਤਾ ਐ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਥਾ ਕਰਨ ਪਹੁੰਚੇ ਜਥੇਦਾਰ ਗੜਗੱਜ ਨੇ ਕਿਹਾ ਕਿ ਹਰਜਿੰਦਰ ਸਿੰਘ ਦਾ ਉਪਰਾਲਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਐ। ਇਸ ਦੌਰਾਨ ਜਥੇਦਾਰ ਨੇ ਹਰਜਿੰਦਰ ਲਈ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ।
ਜਥੇਦਾਰ ਨੇ 350 ਸਾਲਾ ਸ਼ਤਾਬਦੀ ਮਸਲੇ ਨੂੰ ਲੈ ਕੇ ਗੁਰਦੁਆਰਾ ਸਾਹਿਬਾਂ ਦੇ ਆਲੇ ਦੁਆਲੇ ਸਫਾਈ, ਸੜਕਾਂ ਦੀ ਮਰੰਮਤ ਅਤੇ ਲਾਈਟਿੰਗ ਸਬੰਧੀ ਪੱਕੇ ਪ੍ਰਬੰਧਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਤਾਬਦੀ ਮਨਾਉਣ ਲਈ ਜਰੂਰੀ ਢਾਂਚਾ ਤਿਆਰ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਕੰਮ ਕਰਨੇ ਚਾਹੀਦੇ ਹਨ। ਵਿਸ਼ੇਸ਼ ਤੌਰ ‘ਤੇ ਸਤਲੁਜ ਵਾਲਾ ਪੁਲ ਪਾਰ ਕਰਨ ਵਾਲੇ ਪੁਲ ਦੀ ਸਥਿਤੀ ਤੇ ਚਿੰਤਾ ਜਾਹਿਰ ਕੀਤੀ ਅਤੇ ਹਾਦਸਿਆਂ ਤੋਂ ਬਚਾਅ ਲਈ ਸੁਧਾਰਾਂ ਦੀ ਲੋੜ ਦੱਸੀ।
ਦਲਜੀਤ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਕਕਾਰ ਪਹਿਨਣ ‘ਤੇ ਰੋਕ ਬਾਰੇ ਪੁੱਛੇ ਗਏ ਸਵਾਲਾਂ ‘ਤੇ ਜਥੇਦਾਰ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਦੀ ਸਹਾਇਤਾ ਨਾਲ ਹੀ ਸਾਨੂੰ ਆਪਣੇ ਧਾਰਮਿਕ ਪਰਚਾਰ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਜਥੇਦਾਰ ਨੇ ਸਾਰਿਆਂ ਨੌਜਵਾਨਾਂ ਨੂੰ ਗੁਰੂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here