ਅੰਮ੍ਰਿਤਸਰ ਪੁਲਿਸ ਨੇ ਬੀਤੇ ਦਿਨ ਹੋਈ ਖੋਹ ਦਾ ਮਾਮਾਲਾ ਸੁਲਝਾ ਲਿਆ ਐ। ਪੁਲਿਸ ਨੇ ਘਟਨਾ ਵਿਚ ਸ਼ਾਮਲ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਘਟਨਾ ਨੂੰ 24 ਘੰਟਿਆਂ ਅੰਦਰ ਸੁਲਝਾਉਂਦਿਆਂ 12 ਹਜ਼ਾਰ ਨਕਦੀ, ਮੋਬਾਈਲ ਫੋਨ ਤੇ ਖੋਹ ਲਈ ਵਰਤਿਆ ਪਿਸਤੌਲ ਵੀ ਬਰਾਮਦ ਕਰ ਲਿਆ ਐ। ਪੁਲਿਸ ਦੇ ਦੱਸਣ ਮੁਤਾਬਕ ਇਕ ਦੋਸ਼ੀ ਤੇ ਪਹਿਲਾ ਵੀ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਦੇ ਮਾਮਲੇ ਦਰਜ ਨੇ। ਪੁਲਿਸ ਨੇ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਮਕਬੂਲਪੁਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਖੋਹ ਮਾਮਲੇ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਦਵਿੰਦਰ ਸਿੰਘ ਨਾਮਕ ਸ਼ਿਕਾਇਤਕਰਤਾ ਗੁਜਰਾਤ ਤੋਂ ਕਸ਼ਮੀਰ ਜਾ ਰਿਹਾ ਸੀ ਤੇ ਉਸਦੀ ਕਾਰ ਖਰਾਬ ਹੋਣ ਕਾਰਨ ਰੀਆਂਨ ਸਕੂਲ ਤੋਂ 200 ਮੀਟਰ ਅੱਗੇ ਖੜ੍ਹੀ ਸੀ। ਉਸ ਸਮੇਂ ਚਾਰ ਨੌਜਵਾਨਾਂ ਨੇ ਸਵਿਫਟ ਕਾਰ ਵਿੱਚ ਆ ਕੇ 35 ਹਜ਼ਾਰ ਰੁਪਏ ਨਕਦ ਅਤੇ ਮੋਬਾਈਲ ਫੋਨ ਖੋਹ ਲਏ।
ਇਸ ਮੌਕੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲਣ ‘ਤੇ ਐਸਐਚਓ ਮਕੂਲਪੁਰਾ ਜਗਜੀਤ ਸਿੰਘ ਨੇ ਤੁਰੰਤ ਟੀਮਾਂ ਬਣਾਈਆਂ ਅਤੇ ਘਟਨਾ ਸਥਾਨ ‘ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕੀਤੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ 24 ਘੰਟਿਆਂ ਦੇ ਅੰਦਰ ਚਾਰ ਦੋਸ਼ੀ — ਵਿਕਰਮਜੀਤ ਸਿੰਘ (ਉਰਫ਼ ਬਿੱਕਾ), ਸੁਨੀਲ ਸਿੰਘ (ਉਰਫ਼ ਸ਼ੀਲੂ), ਪਰਨਮ ਸਿੰਘ (ਉਰਫ਼ ਪੰਨੀ) ਅਤੇ ਸਤਨਾਮ ਸਿੰਘ (ਉਰਫ਼ ਹੈਪੀ) ਗਿਰਫ਼ਤਾਰ ਕੀਤੇ ਗਏ। ਪੁਲਿਸ ਨੇ ਦੋਸ਼ੀਆਂ ਤੋਂ ਇੱਕ ਪਿਸਤੋਲ ਤੇ 12 ਹਜ਼ਾਰ ਰੁਪਏ ਨਕਦ, ਇੱਕ ਰੈਡਮੀ ਮੋਬਾਈਲ ਫੋਨ, ਇੱਕ ਹਥਿਆਰ (ਰੌਡ) ਅਤੇ ਬ੍ਰੀਜ਼ਾ ਕਾਰ ਬਰਾਮਦ ਕੀਤੀ ਹੈ, ਜਿਸ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। ਬਾਕੀ ਕੈਸ਼ ਤੇ ਸਮਾਨ ਦੀ ਤਲਾਸ਼ ਜਾਰੀ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਦੋਸ਼ੀਆਂ ਦੀ ਉਮਰ 28 ਤੋਂ 33 ਸਾਲ ਦੇ ਵਿਚਕਾਰ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿਕਰਮਜੀਤ ਸਿੰਘ ‘ਤੇ 2024 ਦਾ ਇੱਕ ਕੇਸ ਦਰਜ ਹੈ, ਸੁਨੀਲ ਸਿੰਘ ਉੱਤੇ ਛੇ ਗ੍ਰਾਮ ਹੀਰੋਇਨ ਦਾ ਕੇਸ ਪਹਿਲਾਂ ਦਰਜ ਹੋ ਚੁੱਕਾ ਹੈ, ਪਰਨਮ ਸਿੰਘ ‘ਤੇ ਚਾਰ ਕੇਸ ਹਨ, ਜਦਕਿ ਸਤਨਾਮ ਸਿੰਘ ਉੱਤੇ ਇਹ ਪਹਿਲੀ ਐਫਆਈਆਰ ਹੈ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਏਗੀ । ਪ੍ਰਾਰੰਭਿਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਪਹਿਲੀ ਵਾਰ ਇਸ ਤਰ੍ਹਾਂ ਦੀ ਖੋਹ ਵਿੱਚ ਸ਼ਾਮਲ ਹੋਏ ਹਨ ਅਤੇ ਟੂਰਿਸਟਾਂ ਨੂੰ ਨਿਸ਼ਾਨਾ ਬਣਾਉਂਦੇ ਸਨ।


