ਪੰਜਾਬ ਜਲੰਧਰ ’ਚ ਟਾਇਰਾਂ ਦੇ ਗੋਦਾਮ ’ਚ ਅੱਗ; ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਦ ਪਾਇਆ ਕਾਬੂ By admin - October 28, 2025 0 58 Facebook Twitter Pinterest WhatsApp ਜਲੰਧਰ ਦੇ ਲੰਮਾ ਪਿੰਡ ਨੇੜੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇਥੇ ਸਥਿਤ ਇਕ ਟਾਇਰਾਂ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਗਈ। ਅੱਗ ਨੇ ਵੇਖਦੇ ਹੀ ਵੇਖਦੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿਚ ਲੈ ਲਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਵਜਾ ਪਟਾਕਿਆ ਦੀ ਚੰਡਿਆੜੀ ਮੰਨਿਆ ਜਾ ਰਿਹਾ ਐ। ਘਟਨਾ ਸਵੇਰੇ 8.15 ਵਜੇ ਉਸ ਵੇਲੇ ਵਾਪਰੀ ਜਦੋਂ ਇੱਥੇ ਕੁੱਝ ਲੋਕ ਛੱਠ ਪੂਜਾ ਮਨਾ ਰਹੇ ਸੀ। ਲੋਕਾਂ ਦੇ ਦੱਸਣ ਮੁਤਾਬਕ ਅੱਗ ਛੱਠ ਪੂਜਾ ਦੌਰਾਨ ਚੱਲ ਰਹੇ ਪਟਾਕਿਆਂ ਦੀ ਚੰਗਿਆੜੀ ਕਾਰਨ ਵਾਪਰੀ ਐ। ਜਦਕਿ ਮੌਕੇ ਤੇ ਮੌਜੂਦ ਮਾਰਕੀਟ ਕਮੇਟੀ ਦੇ ਮੁਖੀ ਸੁਰਿੰਦਰ ਸਿੰਘ ਕੈਰੋਂ ਨੇ ਘਟਨਾ ਲਈ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਜ਼ਿੰਮੇਵਾਰ ਦੱਸਿਆ ਐ।