ਜ਼ੀਰਕਪੁਰ ਦੇ ਹੋਟਲ ’ਚੋਂ ਨਸ਼ਈ ਪਤੀ-ਪਤਨੀ ਗ੍ਰਿਫਤਾਰ; ਕਮਰੇ ’ਚ ਨਸ਼ੀਲੇ ਪਦਾਰਥ ਤੇ ਹੋਰ ਸਾਮਾਨ ਬਰਾਮਦ

0
15

 

ਜੀਰਕਪੁਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਇਕ ਹੋਟਲ ਵਿਚ ਹਾਲਾਤ ਉਸ ਵੇਲੇ ਅਜੀਬ ਕਿਸਮ ਦੇ ਬਣ ਗਏ ਜਦੋਂ ਪੁਲਿਸ ਨੇ ਹੋਟਲ ਦੇ ਕਮਰੇ ਵਿਚੋਂ ਇਕ ਪਤੀ-ਪਤਨੀ ਨੂੰ ਨਸ਼ੇ ਦੀ ਹਾਲਤ ਵਿਚ ਗ੍ਰਿਫਤਾਰ ਕੀਤਾ। ਪੁਲਿਸ ਨੇ ਕਮਰੇ ਵਿਚੋਂ ਨਸ਼ੇ ਲਈ ਵਰਤਿਆ ਜਾ ਰਿਹਾ ਸਾਜੋ-ਸਾਮਾਨ ਵੀ ਬਰਾਮਦ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਹੋਟਲ ਮਾਲਕਾਂ ਦੀ ਸੂਚਨਾ ਤੇ ਕੀਤੀ ਐ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੁਲਿਸ ਸੂਤਰਾਂ ਮੁਤਾਬਕ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਰਮਾਡਾ ਹੋਟਲ ਦੇ ਕਮਰਾ ਨੰਬਰ 112 ਵਿਚ ਇੱਕ ਲੜਕਾ ਲੜਕੀ ਨੇ ਕਿਰਾਏ ਉਤੇ ਲਿਆ ਸੀ ਪਰ ਉਹਨਾਂ ਦੀ ਕੋਈ ਹਲਚਲ ਦਿਖਾਈ ਨਹੀਂ ਦੇ ਰਹੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਪਤੀ ਪਤਨੀ ਨਸ਼ੇ ਦੇ ਹਾਲਾਤ ਵਿੱਚ ਪਾਏ ਗਏ। ਪੁਲਿਸ ਸੂਤਰਾਂ ਅਨੁਸਾਰ ਲੜਕੇ ਦੀ ਸ਼ਨਾਖਤ ਅਦਿੱਤਿਆ ਪ੍ਰਤਾਪ ਹਾਲ ਵਾਸੀ ਹਾਈਲੈਂਡ ਪਾਰਕ ਜ਼ੀਰਕਪੁਰ ਵਜੋਂ ਹੋਈ ਜੋ ਆਪਣੀ ਪਤਨੀ ਸਮੇਤ ਹੋਟਲ ਰਮਾਡਾ ਵਿੱਚ ਰੁਕਿਆ ਹੋਇਆ ਸੀ। ਸਥਾਨਕ ਪੁਲਿਸ ਵੱਲੋਂ ਉਕਤ ਦੋਹਾਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here