ਪੰਜਾਬ ਮੰਡੀ ਗੋਬਿੰਦਗੜ੍ਹ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ; ਏਅਰ ਪੋਰਟ ਤੋਂ ਵਾਪਸ ਆਉਂਦਿਆਂ ਵਾਪਰਿਆ ਹਾਦਸਾ By admin - October 26, 2025 0 25 Facebook Twitter Pinterest WhatsApp ਸ੍ਰੀ ਫਤਹਿਗੜ੍ਹ ਦੀ ਮੰਡੀ ਗੋਬਿੰਦਗੜ੍ਹ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਖੰਨਾ ਵਾਸੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਇਹ ਹਾਦਸਾ ਕਾਰ ਦੇ ਟਰੱਕ ਨਾਲ ਟਰਕਵਾਉਣ ਕਾਰਨ ਵਾਪਰਿਆ ਐ। ਜਾਣਕਾਰੀ ਅਨੁਸਾਰ ਖੰਨਾ ਦਾ ਅਭਿਸ਼ੇਕ ਵਿੱਜ ਆਪਣੇ ਫਾਰਚੂਨਰ ਕਾਰ ਰਾਹੀਂ ਆਪਣੇ ਦੋਸਤ ਨੂੰ ਦਿੱਲੀ ਏਅਰ ਪੋਰਟ ਤੇ ਛੱਡ ਕੇ ਵਾਪਸ ਪਰਤ ਰਿਹਾ ਸੀ ਕਿ ਮੰਡੀ ਗੋਬਿੰਦਗੜ੍ਹ ਅੰਬੇ ਮਾਜਰਾ ਨੇੜੇ ਅੱਗੇ ਜਾ ਰਹੇ ਟਰੱਕ ਵੱਲੋਂ ਅਚਾਨਕ ਬਰੇਕ ਮਾਰ ਲੈਣ ਕਾਰਨ ਉਨ੍ਹਾਂ ਦੀ ਕਾਰ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਦਾ ਡਰਾਈਵਰ ਗੁਰਵਿੰਦਰ ਸਿੰਘ ਬੁਰੀ ਤਰ੍ਹਾ ਨਾਲ ਜਖ਼ਮੀ ਹੋ ਗਿਆ ਜਦੋਂਕਿ ਕਾਰ ਦੀ ਪਿਛਲੀ ਸੀਟ ਤੇ ਬੈਠਾ ਨੌਜਵਾਨ ਅਭਿਸ਼ੇਕ ਵਿਜ਼ ਬੁਰੀ ਤਰ੍ਹਾ ਨਾਲ ਜਖ਼ਮੀ ਹੀ ਗਿਆ ਅਤੇ ਗੱਡੀ ਵੀ ਬੁਰੀ ਤਰ੍ਹਾ ਨਾਲ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਅਭਿਸ਼ੇਕ ਵਿਜ਼ ਨੂੰ ਇਲਾਜ਼ ਲਈ ਤੁਰੰਤ ਨਜਦੀਕ ਰਿਮਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦਾ ਪੋਸਮਾਰਟਮ ਕਰਵਾ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।