ਪੰਜਾਬ ਬਟਾਲਾ ’ਚ ਸੰਸਥਾ ਵੱਲੋਂ ਬਜ਼ੁਰਗ ਜੋੜੇ ਦੀ ਮਦਦ; ਬਜ਼ੁਰਗ ਨੂੰ ਘਰ ਬਣਾ ਕੇ ਦੇਣ ਦਾ ਚੁੱਕਿਆ ਬੀੜਾ; ਭਾਰੀ ਬਰਸਾਤ ਕਾਰਨ ਡਿੱਗਿਆ ਸੀ ਮਕਾਨ By admin - October 26, 2025 0 42 Facebook Twitter Pinterest WhatsApp ਬਟਾਲਾ ਵਿਖੇ ਸਮਾਜ ਸੇਵੀ ਸੁਸਾਇਟੀ ਨੇ ਬਜ਼ੁਰਗ ਜੋੜੇ ਦੇ ਘਰ ਦੀ ਮੁਰੰਮਤ ਦਾ ਬੀੜਾ ਚੁੱਕਿਆ ਐ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕੋਟ ਕਰਨ ਚੰਦ ਵਿਖੇ ਸਥਿਤ ਇਕ ਬਜੁਰਗ ਜੋੜੇ ਦਾ ਘਰ ਭਾਰੀ ਮੀਂਹਾਂ ਦੇ ਚਲਦਿਆਂ ਢਹਿ ਗਿਆ ਸੀ। ਕੁਦਰਤ ਕੇ ਸਬ ਬੰਦੇ ਸੇਵਾ ਸੁਸਾਇਟੀ ਨੇ ਸਮਾਜ ਸੇਵੀਆਂ ਦੀ ਮਦਦ ਨਾਲ ਬਜ਼ੁਰਗ ਜੋੜੇ ਦਾ ਘਰ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਐ। ਸੰਸਥਾ ਨੇ ਅੱਜ ਘਰ ਬਣਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਐ। ਅੱਜ ਅਰਦਾਸ ਤੋਂ ਬਾਅਦ ਨੀਂਹਾਂ ਦੀ ਚਿਣਾਈ ਸ਼ੁਰੂ ਕੀਤੀ ਗਈ। ਬਜੁਰਗ ਜੋੜੇ ਨੇ ਸਮਾਜ ਸੇਵੀਆਂ ਤੇ ਕੁਦਰਤ ਕੇ ਸਭ ਬੰਦੇ ਸੇਵਾ ਸੁਸਾਇਟੀ ਦਾ ਘਰ ਬਣਾਉਣ ਵਿਚ ਮਦਦ ਬਦਲੇ ਧੰਨਵਾਦ ਕੀਤਾ ਐ।