
ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਝੰਬੇਲਵਾਲੀ ਦੀ ਦਾਣਾ ਮੰਡੀ ਅੰਦਰ ਕਿਸਾਨਾਂ ਦੀ ਦੁਰਦਸ਼ਾ ਲਗਾਤਾਰ ਜਾਰੀ ਐ। ਹਾਲਤ ਇਹ ਐ ਕਿ ਇੱਥੇ ਪਿਛਲੇ ਕਈ ਦਿਨਾਂ ਤੋਂ ਖਰੀਦ ਚ ਖੜੋਤ ਦੇ ਨਾਲ ਨਾਲ ਲਿਫਟਿੰਗ ਦਾ ਕੰਮ ਵੀ ਰੁਕਿਆ ਹੋਇਆ ਐ, ਜਿਸ ਦੇ ਚਲਦਿਆਂ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਕਿਸਾਨਾਂ ਦੇ ਦੱਸਣ ਮੁਤਾਬਕ ਉਹ 20 ਤੋਂ 25 ਦਿਨਾਂ ਤੋਂ ਝੋਨੇ ਦੀ ਫਸਲ ਲੈ ਕੇ ਮੰਡੀ ਵਿੱਚ ਬੈਠੇ ਹਨ, ਪਰ ਨਾ ਤੋਲ ਹੋਈ ਹੈ ਤੇ ਨਾ ਹੀ ਖਰੀਦ। ਉਲਟਾ ਹੁਣ 70 ਤੋਂ 100 ਰੁਪਏ ਤਕ ਕਾਟ ਮੰਗੀ ਜਾ ਰਹੀ ਐ। ਦੂਜੇ ਪਾਸੇ ਖਰੀਦ ਏਜੰਸੀ ਅਧਿਕਾਰੀਆਂ ਦਾ ਕਹਿਣਾ ਐ ਕਿ ਲਿਫਟਿੰਗ ਦੀ ਸਮੱਸਿਆ ਜਰੂਰ ਐ ਪਰ ਸੁੱਕਾ ਝੋਨਾ ਨਾਲੋਂ ਖਰੀਦਿਆ ਜਾ ਰਿਹਾ ਐ।
ਦੂਜੇ ਪਾਸੇ ਕਿਸਾਨਾਂ ਨੇ ਗੰਭੀਰ ਇਲਜਾਮ ਲਾਉਂਦਿਆਂ ਕਿਹਾ ਕਿ ਫਸਲ ਵਿੱਚ ਟੋਟਾ, ਡਿਸਕਲਰ ਜਾਂ ਹੋਰ ਕਮੀਂ ਕੱਢ ਕੇ ਖਰੀਦ ‘ਤੇ ਰੋਕ ਲਾਈ ਜਾ ਰਹੀ ਹੈ। ਕਈ ਝੋਨੇ ਦੀਆਂ ਢੇਰੀਆਂ ਸੈਲਰਾਂ ਵਿੱਚ ਚਲੀ ਗਈਆਂ ਪਰ ਵਾਪਸ ਆ ਗਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਸੈਲਰ ਮਾਲਕਾਂ ਵੱਲੋਂ ਕੁਇੰਟਲ ਮਗਰ 70 ਤੋਂ 100 ਰੁਪਏ ਕਾਟ ਮੰਗੀ ਜਾ ਰਹੀ ਹੈ, ਜਿਸ ਕਾਰਨ ਉਹਨਾਂ ਦਾ ਨੁਕਸਾਨ ਦੋਗੁਣਾ ਹੋ ਗਿਆ ਹੈ। ਇੱਕ ਕਿਸਾਨ ਨੇ ਦਿਲ ਦਹਿਲਾਉਣ ਵਾਲਾ ਦਾਅਵਾ ਕੀਤਾ ਕਿ 70 ਸਾਲਾਂ ਵਿੱਚ ਕਿਸਾਨ ਦੀ ਅਜਿਹੀ ਹਾਲਤ ਕਦੇ ਨਹੀਂ ਹੋਈ ਜਿਹੜੀ ਇਸ ਸਰਕਾਰ ਵੇਲੇ ਹੋ ਰਹੀ ਹੈ। ਅਸੀਂ ਇੱਥੇ ਫਸਲ ਨਾਲ ਬੈਠੇ ਹਾਂ, ਪਰ ਖਰੀਦ ਕੋਈ ਨਹੀਂ ਕਰਦਾ। ਹਾਲ ਐਨਾ ਮਾੜਾ ਹੈ ਕਿ ਆਤਮਹੱਤਿਆ ਕਰਨ ਨੂੰ ਜੀ ਕਰਦਾ ਹੈ।
ਮੰਡੀ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਜਿੱਥੇ ਸਿਰਫ਼ ਦੋ ਏਜੰਸੀਆਂ ਪਨਗ੍ਰੇਨ ਤੇ ਮਾਰਕਫੈਡ ਖਰੀਦ ਦਾ ਕੰਮ ਕਰ ਰਹੀਆਂ ਹਨ। ਜਦੋਂ ਦੋਵਾਂ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਲਿਫਟਿੰਗ ਸਭ ਤੋਂ ਵੱਡੀ ਸਮੱਸਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਜੇ ਫਸਲ ਵਿੱਚ ਕੋਈ ਕਮੀ ਨਹੀਂ ਮਿਲਦੀ ਤਾਂ ਖਰੀਦ ਕੀਤੀ ਜਾਂਦੀ ਹੈl ਇੰਸਪੈਕਟਰਾਂ ਨੇ ਇਹ ਵੀ ਮੰਨਿਆ ਕਿ ਦੋਨਾਂ ਏਜੰਸੀਆਂ ਦੇ ਇੱਕ ਇੱਕ ਟਰੱਕ ਸੈਲਰਾਂ ਤੋਂ ਵਾਪਸ ਆਏ ਸਨ, ਪਰ ਉਹਨਾਂ ਦਾ ਹੱਲ ਕਰਕੇ ਮੁੜ ਉਤਾਰ ਦਿੱਤਾ ਗਿਆ। ਮਾਰਕਫੈਡ ਦੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ “ਨਮੀਂ ਵਾਲੇ ਮੀਟਰ ਵਿੱਚ ਫਰਕ ਕਾਰਨ ਸਮੱਸਿਆ ਆਈ ਸੀ, ਪਰ ਉਸ ਦਾ ਹੱਲ ਮੌਕੇ ਤੇ ਕਰ ਦਿੱਤਾ।


