ਬਾਘਾ ਪੁਰਾਣਾ ’ਚ ਦੁਕਾਨ ਤੇ ਸੁੱਟਿਆ ਪੈਟਰੋਲ ਬੰਬ; ਅਣਪਛਾਤੇ ਪੈਟਰੋਲ ਬੰਬ ਸੁੱਟ ਕੇ ਹੋਏ ਫਰਾਰ; ਨੁਕਸਾਨ ਤੋਂ ਬਚਾਅ, ਪੁਲਿਸ ਕਰ ਰਹੀ ਜਾਂਚ

0
21

ਮੋਗਾ ਅਧੀਨ ਆਉਂਦੇ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਸਾਈਕਲ ਸਟੋਰ ਦੀ ਦੁਕਾਨ ਤੇ ਅਣਪਛਾਤੇ ਵਿਅਕਤੀ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੁਕਾਨਦਾਰ ਨੇ ਘਟਨਾ ਦੀ ਸੂਚਨਾ 112 ’ਤੇ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।
ਮੌਕੇ ਤੇ ਪਹੁੰਚੇ ਡੀਐਸਪੀ ਦਲਬੀਰ ਸਿੰਘ ਨੇ ਕਿਹਾ ਕਿ ਸਾਨੂੰ 112 ਤੇ ਸ਼ਿਕਾਇਤ ਆਈ ਸੀ ਪਿੰਡ ਮੁਸਤਫਾ ਦੇ ਰਹਿਣ ਵਾਲੇ ਡਿੰਪਲ ਬਾਂਸਲ ਦੀ ਸੈਨੀਟਰੀ ਅਤੇ ਸਾਈਕਲ ਦੀ ਦੁਕਾਨ ਤੇ ਕੋਈ ਅਣਪਛਾਤੇ ਮੋਟਰਸਾਈਕਲ ਸਵਾਰ ਇਕ ਪੈਟਰੋਲ ਬੰਬ ਸੁੱਟ ਕੇ ਗਏ ਹਨ। ਮੁਲਜਮਾਂ ਨੇ ਇਹ ਕਾਰਾ ਦੁਕਾਨ ਨੂੰ ਸੁੜਣ ਦੀ ਨੀਅਤ ਨਾਲ ਕੀਤਾ ਮੰਨਿਆ ਜਾ ਰਿਹਾ ਐ। ਪੁਲਿਸ ਨੇ  ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਮੁਲਜਮਾਂ ਨੂੰ ਛੇਤੀ ਟਰੇਸ ਕਰ ਕੇ ਗ੍ਰਿਫਤਾਰ ਕਰਨ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here