ਪੰਜਾਬ ਨਾਭਾ ਤੋਂ ਹੜ੍ਹ ਪੀੜਤਾਂ ਲਈ ਕਣਕ ਬੀਜ ਰਵਾਨਾ; ਅਕਾਲੀ ਦਲ ਨੇ ਵਾਅਦੇ ਮੁਤਾਬਕ ਕੀਤੀ ਸੇਵਾ By admin - October 25, 2025 0 42 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਨਾਭਾ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕਣਕ ਬੀਜ਼ ਦੀ ਖੇਪ ਭੇਜੀ ਐ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿਚ 275 ਕੁਇੰਟਲ ਕਣਕ ਬੀਜ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆ ਵਿਚ ਭੇਜਿਆ ਗਿਆ ਐ। ਇਹ ਮਦਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੇ ਵਾਅਦੇ ਮੁਤਾਬਕ ਕੀਤੀ ਗਈ ਐ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕਰਨੀ ਚਾਹੀਦੀ ਐ ਤਾਂ ਜੋ ਉਹ ਹੜ੍ਹਾ ਕਾਰਨ ਹੋਈ ਤਬਾਹੀ ਵਿਚੋਂ ਉਭਰ ਸਕਣ। ਦੱਸਣਯੋਗ ਐ ਕਿ ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਹੜਾਂ ਦੇ ਕਾਰਨ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਸੀ ਅਤੇ ਲੋਕ ਬੇਘਰ ਹੋ ਗਏ। ਲੱਖਾਂ ਏਕੜਾਂ ਦੇ ਵਿੱਚ ਫਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ, ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ, ਜਿਸ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਲੱਗਾ ਹੋਇਆ ਐ। ਇਸੇ ਤਹਿਤ ਨਾਭਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਦੇ ਵਿੱਚ 275 ਕੁਇੰਟਲ ਕਣਕ ਦਾ ਬੀਜ ਹੜ ਪ੍ਰਭਾਵਿਤ ਜੀਰਾ ਹਲਕੇ ਦੇ ਲਈ ਟਰੱਕ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਬੀਤੀ ਦਿਨੀ ਜੋ ਹੜਾਂ ਦੇ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ, ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੌ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਕਣਕ ਦਾ ਬੀਜ ਵੀ ਦੇਵਾਂਗੇ, ਕਣਕ ਵੀ ਭੇਜਾਂਗੇ ਜੋ ਅੱਜ ਅਸੀਂ ਉਹ ਵਾਅਦਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਐ ਉਹ ਕਰਕੇ ਵਿਖਾਉਂਦਾ ਹੈ। ਨਾਭਾ ਹਲਕੇ ਸਮੁੱਚੇ ਵਰਕਰ ਸਾਹਿਬਾਨਾਂ ਵੱਲੋਂ ਇਹ ਬੀਜ ਤਿਆਰ ਕਰ ਕੇ ਭੇਜਿਆ ਗਿਆ।