ਜਲੰਧਰ ’ਚ ਛੱਟ ਪੂਜਾ ਨੂੰ ਲੈ ਕੇ ਗਰਮਾਇਆ ਮਾਹੌਲ; ਸਿੱਖ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ; ਪੂਜਾ ਦੀ ਆੜ ਹੇਠ ਹੁੰਦੀ ਹੁੱਲੜਬਾਜ਼ੀ ਰੋਕਣ ਦੀ ਮੰਗ

0
44

ਜਲੰਧਰ ਸ਼ਹਿਰ ਅੰਦਰ ਛੱਟ ਪੂਜਾ ਦਾ ਮੁੱਦਾ ਇਕ ਫਿਰ ਗਰਮਾ ਗਿਆ ਐ। ਸਿੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਛੱਟ ਪੂਜਾ ਦੀ ਆੜ ਹੇਠ ਹੁੰਦੀ ਹੁੱਲੜਬਾਜ਼ੀ ਰੋਕਣ ਦੀ ਮੰਗ ਕੀਤੀ ਐ। ਜਥੇਬੰਦੀਆਂ ਦਾ ਕਹਿਣਾ ਐ ਕੁੱਝ ਲੋਕ ਛੱਟ ਪੂਜਾ ਦੀ ਨਾਮ ਹੇਠਾਂ ਹੁੱਲੜਬਾਜ਼ੀ ਤੇ ਗੰਦੀਆਂ ਹਰਕਤਾਂ ਕਰਦੇ ਨੇ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਐ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੋਂ ਅਜਿਹੇ ਲੋਕਾਂ ਖਿਲਾਫ ਸਿਕੰਜਾ ਕੱਸਣ ਦੀ ਮੰਗ ਕੀਤੀ ਐ।
ਸਿੱਖ ਜਥੇਬੰਦੀਆਂ ਦਾ ਕਹਿਣਾ ਐ ਕਿ ਯੂਪੀ ਤੋਂ ਕੱਢੇ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਅਜਿਹੇ ਲੋਕ ਛੱਠ ਪੂਜਾ ਵਰਗੇ ਪਵਿੱਤਰ ਤਿਉਹਾਰਾਂ ਉੱਪਰ ਹੁੱਲੜਬਾਜ਼ੀ ਅਤੇ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤੇ ਜਿਸ ਉੱਪਰ ਰੋਕ ਜ਼ਰੂਰੀ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਉੱਪਰ ਜਲਦ ਰੋਕ ਨਹੀਂ ਲਗਾਈ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਤਿਉਹਾਰ ਦਾ ਵਿਰੋਧ ਨਹੀਂ ਕਰ ਰਹੇ ਹਾਂ ਪਰ ਜੋ ਕੁੱਝ ਤਿਉਹਾਰ ਦੀ ਆੜ ਵਿੱਚ ਹੁੰਦਾ ਹੈ ਉਸਨੂੰ ਅਸੀਂ ਰੋਕਣ ਦੀ ਮਨਸ਼ਾ ਦੇ ਨਾਲ ਅੱਜ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਐ ਅਤੇ ਉਨ੍ਹਾਂ ਨੂੰ ਪੂਰਨ ਆਸ ਐ ਕਿ ਪ੍ਰਸ਼ਾਸਨ ਇਸ ਪਾਸੇ ਜ਼ਰੂਰ ਧਿਆਨ ਦੇਵੇਗਾ।

LEAVE A REPLY

Please enter your comment!
Please enter your name here