ਫਰੀਦਕੋਟ ’ਚ ਵਿਆਹ ਤੋਂ ਪਹਿਲਾਂ ਲੜਕੀ ਦੀ ਮੌਤ; ਡੋਲੀ ਚੜਣ ਵਾਲੇ ਦਿਨ ਘਰ ’ਚੋਂ ਉੱਠੀ ਅਰਥੀ; ਵਿਆਹ ਤੋਂ ਇਕ ਦਿਨ ਪਹਿਲਾਂ ਪਿਆ ਦਿਲ ਦਾ ਦੌਰਾ

0
58

ਫਰੀਦਕੋਟ ਦੇ ਪਿੰਡ ਬਰਗਾੜੀ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਜਿਥੇ ਇੱਕ ਪਰਿਵਾਰ ਵੱਲੋਂ ਪੂਰੇ ਰੀਝਾਂ ਨਾਲ ਆਪਣੀ ਧੀ ਦੀ ਡੋਲੀ ਤੋਰਨੀ ਸੀ ਪਰ ਬਦਕਿਸਮਤੀ ਕੇ ਉਸੇ ਧੀ ਨੂੰ ਡੋਲੀ ਵਾਲੇ ਸੂਟ ’ਚ ਅਰਥੀ ’ਤੇ ਲਿਜਾਣਾ ਪਿਆ ਐ। ਜਾਣਕਾਰੀ ਮੁਤਾਬਿਕ ਪੂਜਾ ਨਾਮ ਦੀ ਲੜਕੀ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਤੇ ਇਲਾਕੇ ਵਿਚ ਸੋਗ ਦੀ ਲਹਿਰ ਐ।
ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਮੰਗੇਤਰ ਦੁਬਈ ਰਹਿੰਦਾ ਸੀ ਅਤੇ ਦੋਨਾਂ ਦੀ ਮੰਗਣੀ ਦੋਹਾਂ ਪਰਿਵਾਰਾਂ ਵੱਲੋਂ ਵੀਡੀਓ ਕਾਲ ਜਰੀਏ ਕਰ ਦਿੱਤੀ ਗਈ ਪਰ ਹਾਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ ਅਤੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਹੀ ਲੜਕਾ ਦੁਬਈ ਤੋਂ ਵਾਪਿਸ ਆਇਆ ਸੀ ਜਿਥੇ ਦੋਹਾ ਪਰਿਵਾਰਾਂ ਵੱਲੋਂ ਪੂਰੇ ਚਾਵਾਂ ਨਾਲ ਵਿਆਹ ਦਾ ਦਿਨ ਬੰਨ੍ਹ ਕੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲਿਆਂ ਵੱਲੋਂ ਜਾਗੋ ਦੋਰਾਨ ਕੁੜੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਖੁਸ਼ੀ ਮਨਾਈ ਸੀ ਕਿ ਰਾਤ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਚੋਂ ਖੂਨ ਵਗਣ ਲੱਗ ਗਿਆ ਜਿਸ ਨੂੰ ਡਾਕਟਰ ਕੋਲ ਲਿਜਾਈਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਪੂਰਾ ਪਿੰਡ ਸੋਗ ਦੇ ਮਾਹੌਲ ਚ ਹੈ।
 ਮ੍ਰਿਤਕਾ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾ ਪਰਿਵਾਰਾਂ ਵਿਚ ਰਿਸ਼ਤਾ ਬੱਝਣ ਨਾਲ ਦੋਨੋ ਪਰਿਵਾਰ ਬਹੁਤ ਖੁਸ਼ ਸਨ ਅਤੇ ਵਿਆਹ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਗਈਆਂ ਸਨ ਪਰ ਬਰਾਤ ਆਉਣ ਤੋਂ ਇੱਕ ਰਾਤ ਪਹਿਲਾ ਹੀ ਕੁੜੀ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ ਐ। ਬਾਰਾਤ ਵਾਲੇ ਦਿਨ ਘਰ ਵਿਚੋਂ ਡੋਲੀ ਦੀ ਥਾਂ ਅਰਥੀ ਉੱਠਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ।

LEAVE A REPLY

Please enter your comment!
Please enter your name here