ਪੰਜਾਬ ਗੁਰਦਾਸਪੁਰ ’ਚ ਨਿੱਜੀ ਹਸਪਤਾਲ ’ਤੇ ਫਾਇਰਿੰਗ; ਫਿਰੌਤੀ ਦੀ ਮੰਗ ਨੂੰ ਲੈ ਕੇ ਚਲਾਈਆਂ ਗੋਲੀਆਂ By admin - October 25, 2025 0 41 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਨਿੱਜੀ ਹਸਪਤਾਲ ’ਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਗੋਲੀਆਂ ਚੱਲਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਸ੍ਰੀ ਰਾਮ ਹਸਪਤਾਲ ਨਾਮ ਦੇ ਇਸ ਨਿੱਜੀ ਹਸਪਤਾਲ ਉਤੇ ਕੁੱਝ ਦਿਨ ਪਹਿਲਾਂ 16 ਅਕਤੂਬਰ ਨੂੰ ਵੀ ਫਾਇਰਿੰਗ ਹੋ ਚੁੱਕੀ ਐ। ਘਟਨਾ ਤੋਂ ਬਾਅਦ ਪੁਲਿਸ ਨੇ ਡਾਕਟਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ। ਸੂਤਰਾਂ ਮੁਤਾਬਕ ਗੈਂਗਸਟਰਾਂ ਵੱਲੋਂ ਲਗਾਤਾਰ ਫਿਰੌਤੀ ਮੰਗੀ ਜਾ ਰਹੀ ਸੀ, ਜਿਸ ਨੂੰ ਪੂਰਾ ਨਾ ਕਰਨ ਤੇ ਮੁੜ ਨਿਸ਼ਾਨਾ ਬਣਾਇਆ ਗਿਆ ਐ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਖਬਰਾਂ ਮੁਤਾਬਕ ਗੈਂਗਸਟਰਾਂ ਵੱਲੋਂ ਡਾਕਟਰ ਤੋਂ 50 ਲੱਖ ਦੀ ਫਿਰੌਤੀ ਮੰਗੀ ਜਾ ਰਹੀ ਸੀ। ਮੰਗ ਪੂਰੀ ਨਾ ਹੋਣ ਤੇ ਕੁੱਝ ਦਿਨ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਦ ਪੁਲਿਸ ਨੇ ਗੰਨਮੈਨ ਮੁਹੱਈਆ ਕਰਵਾ ਦਿੱਤੇ ਸਨ। ਗੰਨਮੈਨ ਹੋਣ ਦੇ ਬਾਵਜੂਦ ਬਦਮਾਸ਼ਾਂ ਨੇ ਮੁੜ ਫਾਇਰਿੰਗ ਕਰ ਕੇ ਆਪਣੇ ਇਰਾਦੇ ਜਾਹਰ ਕਰ ਦਿੱਤੇ ਨੇ। ਉਧਰ ਘਟਨਾ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ।