ਪੰਜਾਬ ਜ਼ਿਮਨੀ ਚੋਣ ਨੂੰ ਲੈ ਕੇ ਬੀਬੀ ਖਾਲੜਾ ਦਾ ਬਿਆਨ; ਭਾਈ ਮਨਦੀਪ ਸਿੰਘ ਦਾ ਸਾਥ ਦੇਣ ਦੀ ਕੀਤੀ ਅਪੀਲ By admin - October 25, 2025 0 50 Facebook Twitter Pinterest WhatsApp ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਰਮਜੀਤ ਕੌਰ ਖਾਲੜਾ ਵੱਲੋਂ ਆਪਣੇ ਬਿਆਨ ਸਾਂਝੇ ਕੀਤੇ ਗਏ ਨੇ। ਬੀਬੀ ਖਾਲੜਾ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਵੋਟ ਪਾ ਕੇ ਜਿਤਾਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਭਾਈ ਮਨਦੀਪ ਸਿੰਘ ਦਾ ਪਰਿਵਾਰ ਪੰਥਕ ਰਵਾਇਤਾਂ ਤੇ ਪਹਿਰਾ ਦੇ ਰਿਹਾ ਐ ਜਦਕਿ ਬਾਕੀ ਪਾਰਟੀਆਂ ਦੇ ਏਜੰਡਿਆਂ ਬਾਰੇ ਸਾਰੇ ਜਾਣੂ ਹਨ। ਇਸ ਲਈ ਪੰਥ ਤੇ ਪੰਜਾਬ ਦੇ ਭਲੇ ਲਈ ਸੋਚ ਸਮਝ ਕੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾਵੇ।