ਪੰਜਾਬ ਤਰਨ ਤਾਰਨ ’ਚ ਸਰਕਾਰੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼; ਪੰਚਾਇਤ ਘਰ ਦੀ ਥਾਂ ’ਤੇ ਧੱਕੇ ਨਾਲ ਕਬਜੇ ਦੇ ਇਲਜ਼ਾਮ By admin - October 25, 2025 0 41 Facebook Twitter Pinterest WhatsApp ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਹਾਦਰ ਨਗਰ ਵਿਖੇ ਸਰਕਾਰੀ ਪੰਚਾਇਤ ਘਰ ਦੀ ਥਾਂ ਤੇ ਪਿੰਡ ਦੀ ਹੀ ਇਕ ਧਿਰ ਵੱਲੋਂ ਕਬਜ਼ੇ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਐ। ਪਿੰਡ ਵਾਸੀਆਂ ਨੇ ਪਿੰਡ ਦੇ ਇਕ ਪਰਿਵਾਰ ਤੇ ਸਰਕਾਰੀ ਪੰਚਾਇਤ ਘਰ ਦੀ 5 ਮਰਲੇ ਥਾਂ ਤੇ ਧੱਕੇ ਨਾਲ ਕਬਜ਼ੇ ਦੀ ਕੋਸ਼ਿਸ਼ ਦੇ ਇਲਜਾਮ ਲਾਏ ਨੇ। ਲੋਕਾਂ ਦਾ ਕਹਿਣਾ ਐ ਕਿ ਸਿਆਸੀ ਸ਼ਹਿ ’ਤੇ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਐ। ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਧੱਕਾ ਰੋਕਣ ਦੀ ਮੰਗ ਕੀਤੀ ਐ। ਉਧਰ ਦੂਜੀ ਧਿਰ ਨੇ ਇਹ ਜ਼ਮੀਨ ਢਾਈ ਲੱਖ ਚ ਖਰੀਦੀ ਹੋਣ ਦਾ ਦਾਅਵਾ ਕਰਦਿਆਂ ਕਬਜ਼ਾ ਲੈਣ ਦੀ ਗੱਲ ਕਹੀ ਐ। ਫਿਲਹਾਲ ਘਟਨਾ ਨੂੰ ਲੈ ਕੇ ਪਿੰਡ ਵਿਚ ਤਣਾਅ ਬਣਿਆ ਹੋਇਆ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਹਰਪਾਲ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਮਨਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵੱਲੋਂ ਸਿਆਸੀ ਸ਼ਹਿ ’ਤੇ ਸਰਕਾਰੀ ਪੰਚਾਇਤ ਘਰ ਬਣਨ ਵਾਲੀ ਥਾਂ ਉਪਰ ਜਬਰਦਸਤੀ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਰੋਕਣ ਲਈ ਕਈ ਵਾਰ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਵੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਬਲਾਕ ਵਲਟੋਹਾ ਦੇ ਬੀਡੀਓ ਵੱਲੋਂ ਉਕਤ ਵਿਅਕਤੀ ਨੂੰ ਰੋਕ ਦਿੱਤਾ ਗਿਆ ਸੀ ਪਰ ਉਹ ਵਾਰ ਵਾਰ ਕਬਜੇ ਦੀ ਕੋਸ਼ਿਸ਼ ਕਰ ਰਿਹਾ ਐ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅਤੇ ਬਲਾਕ ਵਲਟੋਹਾ ਦੇ ਵੀਡੀਓ ਨੂੰ ਉਕਤ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਉਧਰ ਦੂਜੀ ਧਿਰ ਦੇ ਆਗੂ ਜੋਗਿੰਦਰ ਸਿੰਘ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਹਨਾਂ ਨੇ ਇਹ ਥਾਂ ਕਿਸੇ ਤੋਂ ਢਾਈ ਲੱਖ ਰੁਪਏ ਵਿੱਚ ਮੁੱਲ ਖਰੀਦ ਐ ਇਸ ਲਈ ਅਸੀਂ ਇਹ ਕਬਜ਼ਾ ਨਹੀਂ ਛੱਡਣਾ। ਇਸ ਸੰਬੰਧੀ ਬਲਾਕ ਵਲਟੋਹਾ ਦੇ ਬੀਡੀਓ ਬਲਜਿੰਦਰ ਸਿੰਘ ਨਾਲ ਪੱਖ ਜਾਣਨ ਲਈ ਸੰਪਰਕ ਕੀਤਾ ਪਰ ਸੰਪਰਕ ਨਹੀਂ ਹੋ ਸਕਿਆ।