ਪੰਜਾਬ ਫਤਹਿਗੜ੍ਹ ਸਾਹਿਬ ਵਿਖੇ ਪ੍ਰੋ. ਚੰਦੂਮਾਜਰਾ ਦੀ ਪ੍ਰੈੱਸ ਕਾਨਫਰੰਸ; ਭਾਈ ਰਾਜੋਆਣਾ ਦੀ ਫਾਂਸੀ ਉਮਰ ਕੈਦ ’ਚ ਬਦਲਣ ਦੀ ਮੰਗ By admin - October 25, 2025 0 41 Facebook Twitter Pinterest WhatsApp ਸਾਬਕਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਐ। ਫਤਹਿਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੁਣ ਰਵਨੀਤ ਬਿੱਟੂ ਨੇ ਵੀ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਤੇ ਸਹਿਮਤੀ ਜਤਾ ਦਿੱਤੀ ਐ, ਇਸ ਲਈ ਕੇਂਦਰ ਸਰਾਕਰ ਨੂੰ ਇਸ ਤੇ ਗੌਰ ਕਰਨਾ ਚਾਹੀਦਾ ਐ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਰੱਖੀ ਐ। ਚੰਦੂ ਮਾਜਰਾ ਨੇ ਕਿਹਾ ਹੜਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਨਾਲ ਝਾੜ ਘੱਟ ਗਿਆ ਹੈ, ਪੰਜਾਬ ਸਰਕਾਰ ਕੇਂਦਰ ਤੇ ਦਬਾਬ ਪਾ ਇਸ ਨੂੰ ਕੁਦਰਤੀ ਆਫ਼ਤ ਕਰਾਰ ਦਵਾ ਕੇ ਘਾਟੇ ਦੀ ਭਰਭਾਈ ਕਾਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਨੂੰ ਖੁਦ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਦੀ ਫ਼ਸਲ ਤੇ ਪਈ ਮਾਰ ਨੂੰ ਕੁਦਰਤੀਂ ਆਫ਼ਤ ਐਲਾਨਿਆ ਜਾਂਦਾ ਹੈ ਤਾਂ ਕਿਸਾਨਾਂ ਨੂੰ ਉਸ ਫੰਡ ਵਿਚੋਂ ਵੀ ਮੁਆਵਜਾ ਦਿਵਾਈਆਂ ਜਾ ਸਕਦਾ ਹੈ, ਇਸ ਸਬੰਧੀ ਇਕ ਪੱਤਰ ਲਿਖਿਆ ਹੈ, ਇਸ ਆਪਦਾ ਨਾਲ ਕਿਸਾਨ, ਮਜਦੂਰ, ਆੜ੍ਹਤੀ ਅਤੇ ਦੁਕਾਨਦਾਰ ਪ੍ਰਭਾਵਿਤ ਹੋਏ ਹਨ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਾਡੀ ਪਾਰਟੀ ਵਲੋਂ ਕੇਂਦਰੀ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਮੁਖ ਮੰਤਰੀ ਪੰਜਾਬ ਦਾ ਫ਼ਰਜ਼ ਬਣਦਾ ਦੂਜਾ ਲੀਡਰ ਆਫ ਓਪੋਜਿਸ਼ਨ ਨੂੰ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜੇਕਰ ਨਹੀਂ ਨਿਭਾਈ ਤਾਂ ਅਸੀਂ ਚੁੱਪ ਕਰ ਕੇ ਨਹੀਂ ਬੈਠਾਂਗੇ। ਭਾਜਪਾ ਨਾਲ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਗੱਲ ਹੈ, ਇਸ ਲਈ ਚੋਣਾਂ ਆਉਣ ਤੇ ਪਤਾ ਚਲੇਗਾ। ਤਰਨ ਤਾਰਨ ਚੋਣਾਂ ਵਿੱਚ ਅਸੀਂ ਮਨਦੀਪ ਸਿੰਘ ਦੀ ਸੁਪੋਰਟ ਕਰ ਰਹੇ ਹਾਂ ਜੋ ਕਿ ਵਾਰਿਸ ਪੰਜਾਬ ਦਾ ਉਮੀਦਵਾਰ ਹੈ, ਆਉਣ ਵਾਲੇ ਸਮੇਂ ‘ਚ ਸਾਡੀ ਪਾਰਟੀ ਹਰ ਚੋਣਾਂ ਵਿੱਚ ਹਿੱਸਾ ਲਵੇਗੀ।