ਵੀਡੀਓ ਮਾਮਲੇ ’ਚ ਸੁਖਪਾਲ ਖਹਿਰਾ ਦਾ ਬਿਆਨ; ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਮੰਗ

0
18

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਮਾਨ ਦੀ ਵਾਇਰਲ ਵੀਡੀਓ ਮਾਮਲੇ ਵਿਚ ਆਮ ਆਦਮੀ ਪਾਰਟੀ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਇਕ ਬੜਾ ਹੀ ਗੰਭੀਰ ਮਾਮਲਾ ਐ, ਜਿਸ ਨੂੰ ਆਮ ਆਦਮੀ ਪਾਰਟੀ ਦਬਾਉਣ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਵੀਡੀਓ ਫੈਕ ਹੋਣ ਦਾ ਪੱਕਾ ਪਤਾ ਐ ਤਾਂ ਉਹ ਇਸ ਦੀ ਫੈਰੋਂਸਿਕ ਲੈਬ ਵਿਚੋਂ ਜਾਂਚ ਕਿਉਂ ਨਹੀਂ ਕਰਵਾ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਟਾਰੂਚੱਕ ਦੀ ਸਾਹਮਣੇ ਆਈ ਵੀਡੀਓ ਵੇਲੇ ਵੀ ਇਹੋ ਕੁੱਝ ਕੀਤਾ ਸੀ ਅਤੇ ਹੁਣ ਫਿਰ ਵੀਡੀਓ ਨੂੰ ਫੈਕ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸਖਸ ਦੀ ਅਜਿਹੀ ਵੀਡੀਓ ਸਾਹਮਣੇ ਆਉਣਾ ਮੰਦਭਾਗੀ ਗੱਲ ਐ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦੇ ਅਹੁਦੇ ਦੀ ਤੌਹੀਨ ਹੋਣ ਦਾ ਨਾਲ ਨਾਲ ਸਮੂਹ ਪੰਜਾਬੀਆਂ ਲਈ ਵੱਡੀ ਬੇਇਜਤੀ ਵਾਲੀ ਗੱਲ ਐ, ਜਿਸ ਦੀ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਐ।

LEAVE A REPLY

Please enter your comment!
Please enter your name here