ਮਾਨਸਾ ’ਚ ਮਾਪਿਆਂ ਨੇ ਚਿੱਟੇ ਖਾਤਰ ਵੇਚਿਆ ਬੱਚਾ; ਰਾਜ ਪੱਧਰੀ ਖੇਡ ਚੁੱਕੀ ਐ ਬੱਚੇ ਦੀ ਮਾਂ; 1 ਲੱਖ 80 ਹਜ਼ਾਰ ਦਿੱਤਾ 6 ਮਹੀਨੇ ਦਾ ਬੱਚਾ

0
46

 

ਚਿੱਟੇ ਨਾਲ ਘਰਾਂ ਦੀਆਂ ਬਰਬਾਦੀ ਦੇ ਕਿੱਸੇ ਤਾਂ ਅਕਸਰ ਹੀ ਸੁਣਨ ਨੂੰ ਮਿਲਦੇ ਨੇ ਪਰ ਮਾਨਸਾ ਜਿਲ੍ਹੇ ਤੋਂ ਇਕ ਅਨੌਖੀ ਘਟਨਾ ਸਾਹਮਣੇ ਆਈ ਐ। ਇੱਥੇ ਇਕ ਜੋੜੇ ਨੇ ਨਸ਼ੇ ਦੀ ਲੱਤ ਕਾਰਨ ਆਪਣਾ 6 ਮਹੀਨੇ ਵੇਚ ਦਿੱਤਾ ਐ। ਹੈਰਾਨੀ ਦੀ ਗੱਲ ਐ ਕਿ ਬੱਚੇ ਦੀ ਮਾਂ 10ਵੀਂ ਤਕ ਪੜ੍ਹੀ ਹੋਈ ਐ ਅਤੇ ਇਕ ਰਾਜ ਪੱਧਰੀ ਖਿਡਾਰਨ ਰਹੀ ਐ। ਜਾਣਕਾਰੀ ਅਨੁਸਾਰ ਉਸ ਦੀ ਇਸਟਾਗਰਾਮ ਤੇ ਇਕ ਨੌਜਵਾਨ ਨਾਲ ਪਛਾਣ ਹੋਈ ਤੇ ਦੋਵਾਂ ਨੇ ਵਿਆਹ ਕਰਵਾ ਲਿਆ ਪਰ ਨਸ਼ੇ ਦੀ ਲੱਤ ਕਾਰਨ ਆਪਣਾ ਬੱਚਾ ਨਹੀਂ ਪਾਲ ਸਕੇ ਤੇ ਬੱਚੇ ਨੂੰ ਬੁਢਲਾਡਾ ਨਾਲ ਸਬੰਧਤ ਇਕ ਪਰਿਵਾਰ ਕੋਲ 1 ਲੱਖ 80 ਹਜ਼ਾਰ ਵਿਚ ਵੇਚ ਦਿੱਤਾ। ਬਰੇਟਾ ਪੁਲਿਸ ਨੇ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਗੁਰਮਨ ਕੌਰ ਅਤੇ ਸੰਦੀਪ ਸਿੰਘ ਨਾਮਕ ਪਤੀ-ਪਤਨੀ ਕਈ ਸਾਲਾਂ ਤੋਂ ਚਿੱਟੇ ਦੇ ਆਦੀ ਹਨ। ਗੁਰਮਨ ਕੌਰ ਕਦੇ ਸਟੇਟ ਲੈਵਲ ਦੀ ਖਿਡਾਰਣ ਰਹੀ ਹੈ। ਦੋਵਾਂ ਦੀ ਮੁਲਾਕਾਤ ਇੰਸਟਾਗ੍ਰਾਮ ‘ਤੇ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਨੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦੋਵੇਂ ਨੇ ਇਕੱਠੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਮੇਂ ਦੇ ਨਾਲ ਨਸ਼ੇ ਦੀ ਗੰਭੀਰ ਲਤ ਚੜ੍ਹ ਗਈ।
ਜਦੋਂ ਉਨ੍ਹਾਂ ਦੇ ਘਰ ਇੱਕ ਬੱਚਾ ਪੈਦਾ ਹੋਇਆ, ਤਾਂ ਆਰਥਿਕ ਤੰਗੀ ਅਤੇ ਨਸ਼ੇ ਦੀ ਲੱਤ ਨੇ ਉਨ੍ਹਾਂ ਨੂੰ ਇਸ ਕਦਰ ਲਾਚਾਰ ਕਰ ਦਿੱਤਾ ਕਿ ਉਹ ਆਪਣਾ 6 ਮਹੀਨੇ ਦਾ ਬੱਚਾ ਬੁਢਲਾਡਾ ਦੇ ਇੱਕ ਪਰਿਵਾਰ ਨੂੰ 1 ਲੱਖ 80 ਹਜ਼ਾਰ ਰੁਪਏ ਵਿੱਚ ਵੇਚਣ ਲਈ ਤਿਆਰ ਹੋ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੱਲ ਪੁਲਿਸ ਤੱਕ ਪਹੁੰਚ ਗਈ ਐ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਬਰੇਟਾ ਪੁਲਿਸ ਨੇ ਦੱਸਿਆ ਕਿ ਜੋੜੇ ਵੱਲੋਂ ਗੋਦਨਾਮਾ ਲਿਖਿਆ ਗਿਆ ਹੈ, ਜਿਸ ਦੇ ਆਧਾਰ ‘ਤੇ ਅਦਾਲਤ ਵਿੱਚ ਕਾਰਵਾਈ ਸੰਭਵ ਹੈ। ਹਾਲਾਂਕਿ ਗੋਦਨਾਮੇ ਵਿੱਚ ਇਹ ਸ਼ਰਤ ਲਿਖੀ ਗਈ ਹੁੰਦੀ ਹੈ ਕਿ ਬੱਚੇ ਦੇ ਬਦਲੇ ਕੋਈ ਰਕਮ ਨਹੀਂ ਲਈ ਗਈ, ਪਰ ਸੱਚਾਈ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਇਸ ਘਟਨਾ ਨੇ ਚਿੱਟੇ ਕਾਰਨ ਹੋ ਰਹੀ ਬਰਬਾਦੀ ਦੀ ਕਹਾਣੀ ਜੱਗ-ਜਾਹਰ ਕਰ ਦਿੱਤੀ ਐ।

LEAVE A REPLY

Please enter your comment!
Please enter your name here