ਪੰਜਾਬ ਗੜ੍ਹਸ਼ੰਕਰ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਟਰ; ਮੁਕਾਬਲੇ ਬਾਅਦ ਜ਼ਖਮੀ ਹਾਲਤ ’ਚ ਕੀਤਾ ਕਾਬੂ By admin - October 24, 2025 0 22 Facebook Twitter Pinterest WhatsApp ਗੜ੍ਹਸ਼ੰਕਰ ਪੁਲਿਸ ਨੇ ਪਿੰਡ ਬਾਰਾਪੁਰ ਨੇੜੇ 2 ਬਦਮਾਸ਼ਾਂ ਦਾ ਐਨਕਾਊਟਰ ਕੀਤਾ ਐ। ਪੁਲਿਸ ਨੇ ਦੋਵਾਂ ਨੂੰ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਐ। ਮੁਲਜਮਾਂ ਦੀ ਪਛਾਣ ਗਜਪਾਲ ਉਰਫ਼ ਕੰਨੂ ਵਾਸੀ ਪਿੰਡ ਬੱਸੀ ਬਜੀਦ ਥਾਣਾ ਹਰਿਆਣਾ ਅਤੇ ਸਿਮਰਨਪ੍ਰੀਤ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਇਬਰਾਹੀਪੁਰ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਐ। ਇਨ੍ਹਾਂ ਵਿਚੋਂ ਗਜਪਾਲ ’ਤੇ ਅਸਲੇ ਦਾ ਮਾਮਲਾ ਦਰਜ ਐ ਜਦਕਿ ਸਿਮਰਨਪ੍ਰੀਤ ਕਤਲ ਦੇ ਮੁਕੱਦਮੇ ’ਚ ਜਮਾਨਤ ’ਤੇ ਬਾਹਰ ਆਇਆ ਹੈ। ਪੁਲਿਸ ਨੇ ਦੋਵਾਂ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਖੱਖ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ 2 ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲੀ ਸੀ ਜਿਸਦੇ ਸਬੰਧ ਵਿੱਚ ਪਿੰਡ ਬਾਰਾਪੁਰ ਕੋਲ ਨਾਕਾ ਲਗਾਇਆ ਸੀ ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਦੀ ਗੱਡੀ ਤੇ ਗੋਲੀ ਲੱਗੀ ਅਤੇ ਪੁਲਿਸ ਨੌਜਵਾਨ ਦਾ ਬੁੱਲਟ ਪਰੂਫ ਜੇਕੇਟ ਨਾਲ ਬਚਾਅ ਹੋ ਗਿਆ। ਪੁਲਿਸ ਵਲੋਂ ਕੀਤੇ ਫਾਇਰਿੰਗ ਦੌਰਾਨ ਇੱਕ ਬਦਮਾਸ਼ ਜਖਮੀ ਹੋ ਗਿਆ, ਜਿਸ ਨੂੰ ਕਾਬੂ ਕਰ ਕੇ ਹਸਪਤਾਲ ਪਹੁੰਚਾਇਆ ਗਿਆ। ਫੜੇ ਗਏ ਮੁਲਜਮ ਪਿਛਲੇ ਦਿਨੀਂ ਪਿੰਡ ਬੋੜਾ ਦੇ ਵਰਮਾ ਮੈਡੀਕਲ ਸਟੋਰ ਅਤੇ ਮਹਤਾਬਪੁਰ ਦੇ ਹਰਪ੍ਰੀਤ ਕੌਰ ਦੇ ਘਰ ‘ਤੇ ਹੋਈ ਗੋਲੀਬਾਰੀ ਮਾਮਲੇ ਸ਼ਾਮਲ ਦੱਸੇ ਜਾ ਰਹੇ ਨੇ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।