
ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਰੇਹੜੀ-ਫੜੀ ਵਾਲਿਆਂ ਦਾ ਬੀਤੇ 25 ਦਿਨਾਂ ਤੋਂ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ ਐ। ਇਸ ਤੋਂ ਪਹਿਲਾ ਐਸਐਸਪੀ ਤੇ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਦੋਵੇਂ ਧਿਰਾਂ ਵਿਚਾਲੇ ਚੱਲ ਰਹੇ ਰੇੜਕੇ ਨੂੰ ਲੈ ਕੇ ਸਹਿਮਤੀ ਬਣ ਗਈ, ਜਿਸ ਤੋਂ ਬਾਦ ਰੇਹੜੀ ਫੜੀ ਵਾਲਿਆਂ ਨੇ ਆਪਣਾ 25 ਦਿਨ ਪੁਰਾਣਾ ਧਰਨਾ-ਪ੍ਰਦਰਸ਼ਨ ਸਮਾਪਤ ਕਰ ਦਿੱਤਾ ਐ।
ਦੱਸਣਯੋਗ ਐ ਕਿ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਵਿਚ ਰੇਹੜੀ ਫੜੀ ਵਾਲਿਆਂ ਦੇ ਵਾਸਤੇ ਸਵਾ ਕਰੋੜ ਦੀ ਲਾਗਤ ਨਾਲ ਸੈਡ ਤਿਆਰ ਕੀਤਾ ਗਿਆ ਸੀ ਪਰ ਨਵੀਂ ਥਾਂ ਸ਼ਿਫਟ ਹੋਣ ਨੂੰ ਲੈ ਕੇ ਰੇਹੜੀ-ਫੜੀ ਵਾਲਿਆਂ ਪ੍ਰਸ਼ਾਸਨ ਖਿਲਾਫ ਧਰਨਾ ਲਾ ਦਿੱਤਾ ਸੀ। ਰੇਹੜੀ-ਫੜੀ ਵਾਲਿਆਂ ਦਾ ਇਲਜਾਮ ਸੀ ਕਿ ਪੁਰਾਣੇ ਸ਼ੈਡ ਨੂੰ ਆੜਤੀਆਂ ਕੋਲ ਵੇਚਿਆ ਗਿਆ ਐ ਜਦਕਿ ਹਲਕਾ ਵਿਦਾਇਕ ਦਾ ਤਰਕ ਸੀ ਕਿ ਇੱਥੇ ਪਾਰਕਿੰਗ ਬਣਾਈ ਜਾਣੀ ਐ।
ਇਸੇ ਨੂੰ ਲੈ ਕੇ ਜਲਾਲਾਬਾਦ ਸਬਜ਼ੀ ਮੰਡੀ ਵਿਖੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਜੋ ਪਿਛਲੇ 25 ਦਿਨਾਂ ਤੋਂ ਜਾਰੀ ਸੀ। ਅੱਜ ਆਖਿਰਕਾਰ ਫਾਜ਼ਿਲਕਾ ਤੋਂ ਐਸਐਸਪੀ ਗੁਰਮੀਤ ਸਿੰਘ ਹੋਰਾਂ ਦੀ ਅਗਵਾਈ ਹੇਠ ਪ੍ਰਸ਼ਾਸਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਲੰਬੀ ਮੀਟਿੰਗ ਚੱਲੀ ਜਿਸ ਤੋਂ ਬਾਅਦ ਆਪਸੀ ਸਹਿਮਤੀ ਹੋਣ ਬਾਅਦ ਧਰਨਾ ਸਮਾਪਤ ਹੋ ਗਿਆ ਐ।


