ਗੁਰਦਾਸਪੁਰ ’ਚ ਬਾਹਰ ਭੇਜਣ ਦੇ ਨਾਮ ’ਤੇ ਠੱਗੀ; ਨੌਜਵਾਨਾਂ ਨੇ ਦਫਤਰ ਅੱਗੇ ਇਕੱਠੇ ਹੋ ਕੀਤਾ ਪ੍ਰਦਰਸ਼ਨ

0
14

 

ਗੁਰਦਾਸਪੁਰ ਦੇ ਜੇਲ ਰੋਡ ਤੇ ਸਥਿਤ ਇਕ ਇਮੀਗ੍ਰੇਸ਼ਨ ਸੈਂਟਰ ’ਤੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦੇ ਇਲਜਾਮ ਲੱਗੇ ਨੇ। ਡਰੀਮ ਓਵਰਸੀਜ਼ ਨਾਮ ਦੇ ਦਫਤਰ ਅੱਗੇ ਇਕੱਤਰ ਹੋਏ ਨੌਜਵਾਨਾਂ ਦਾ ਇਲਜਾਮ ਐ ਕਿ ਇਸ ਸੈਂਟਰ ਦੇ ਮਾਲਕ ਨੇ ਉਨ੍ਹਾਂ ਤੋਂ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਲਏ ਸਨ ਪਰ ਹੁਣ ਉਹ ਦਫਤਰ ਨੂੰ ਤਾਲਾ ਮਾਰ ਕੇ ਫਰਾਰ ਹੋ ਗਿਆ ਐ। ਨੌਜਵਾਨਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਜਾਣ ਦੇ ਲਈ ਜੇਲ ਰੋਡ ਤੇ ਸਥਿਤ ਡਰੀਮ ਓਵਰਸੀਜ ਦੇ ਮਾਲਕ ਨੂੰ ਲੱਖਾਂ ਰੁਪਏ ਦਿੱਤੇ ਹਨ ਅਤੇ ਹੁਣ ਇਹ ਏਜੰਟ ਉਹਨਾਂ ਦੇ ਕੋਲੋਂ ਪੈਸੇ ਲੈਕੇ ਦਫਤਰ ਨੂੰ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਅਤੇ ਕਈ ਨੌਜਵਾਨਾਂ ਨੂੰ ਉਸਨੇ ਆਪਣੇ ਆਧਾਰ ਕਾਰਡ ਵੀ ਗਲਤ ਦਿੱਤੇ ਹੋਏ ਹਨ। ਕਈਆਂ ਨੂੰ ਆਫਰ ਲੈਟਰ ਦਿੱਤੇ ਗਏ ਹਨ ਪਰ ਉਹਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਛੇਤੀ ਕਾਰਵਾਈ ਦੀ ਮੰਗ ਕੀਤੀ ਐ। ਇਸ ਮੌਕੇ ਤੇ ਦਫਤਰ ਦੀ ਇੱਕ ਮੁਲਾਜਮ ਨੂੰ ਇੱਕ ਨੌਜਵਾਨ ਨੇ ਫੋਨ ਮਿਲਾਇਆ ਤਾਂ ਉਸਨੇ ਦੱਸਿਆ ਕਿ ਜਿਹੜੇ ਨੌਜਵਾਨ ਬਾਹਰ ਨਹੀਂ ਜਾ ਸਕੇ ਉਹ ਹੁਣ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਹਨ। ਇਹ ਮਾਲਕ ਕਿੱਥੇ ਫਰਾਰ ਹੋ ਚੁੱਕਾ ਹੈ ਇਸ ਬਾਰੇ ਉਹਨਾਂ ਨੂੰ ਵੀ ਕੁਝ ਨਹੀਂ ਪਤਾ।
ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਲ੍ਹ ਰੋਡ ਤੇ ਸਥਿਤ ਡਰੀਮ ਓਵਰਸੀਜ ਦਫ਼ਤਰ ਦੇ ਬਾਹਰ ਨੌਜਵਾਨ ਇਕੱਠੇ ਹੋਏ ਹਨ। ਨੌਜਵਾਨਾਂ ਨੇ ਦੋਸ਼ ਲਗਾਏ ਹਨ ਕਿ ਏਜੰਟ ਨੇ ਉਹਨਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰੀ ਹੈ। ਉਹਨਾਂ ਨੇ ਸਾਰੇ ਨੌਜਵਾਨਾਂ ਨੂੰ ਕਿਹਾ ਕਿ ਉਹ ਥਾਣੇ ਆ ਕੇ ਏਜੰਟ ਦੇ ਖਿਲਾਫ ਸ਼ਿਕਾਇਤ ਦੇਣ ਤਾਂ ਜੋ ਏਜੰਟ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here