ਡੀਆਈਜੀ ਭੁੱਲਰ ਦੇ ਘਰ ਪਹੁੰਚੀ ਸੀਬੀਆਈ ਟੀਮ; ਸਾਮਾਨ ਦੀ ਜਾਂਚ ਤੇ ਕੋਠੀ ਦੀ ਕੀਤੀ ਪੈਮਾਇਸ਼

0
18

ਸੀਬੀਆਈ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਸੀਬੀਆਈ ਦੀ ਟੀਮ ਅੱਜ ਮੁੜ ਡੀਆਈਜੀ ਭੁੱਲਰ ਦੇ ਸੈਕਟਰ-40 ਵਿਚਲੇ ਘਰ ਵਿਖੇ ਪਹੁੰਚੀ। ਟੀਮ ਨੇ ਘਰ ਅੰਦਰ ਪਏ ਸਾਮਾਨ ਦੀ ਜਾਂਚ ਦੇ ਨਾਲ ਨਾਲ ਘਰ ਦੀ ਪੈਮਾਇਸ਼ ਵੀ ਕੀਤੀ। ਟੀਮ ਨੇ ਘਰ ਨੂੰ ਸੁੰਦਰ ਬਣਾਉਣ ਲਈ ਰੱਖੇ ਗਏ ਫੁੱਲਾਂ ਦੇ ਗਮਲਿਆਂ ਤੋਂ ਲੈ ਕੇ ਹੋਰ ਸਾਜੋ ਸਾਮਾਨ, ਬਿਸਤਰਿਆਂ ਦੀ ਗਿਣਤੀ, ਸੋਫੇ ਸੈੱਟਾਂ ਦੀ ਕੀਮਤ ਅਤੇ ਆਲੀਸ਼ਾਨ ਘਰ ਵਿਚ ਮੌਜੂਦ ਸਹੂਲਤਾਂ ਦਾ ਬਿਊਰਾ ਇਕੱਤਰ ਕੀਤਾ। ਹਰਚਰਨ ਸਿੰਘ ਭੁੱਲਰ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਘਰ ਦੇ ਹਰ ਵੇਰਵੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸੀਬੀਆਈ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਤਹਿਤ ਘਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਐ।

LEAVE A REPLY

Please enter your comment!
Please enter your name here