ਜਲੰਧਰ ’ਚ ਸੁਨਿਆਰੇ ਦੀ ਦੁਕਾਨ ’ਚ ਚੋਰੀ; ਔਰਤ ’ਤੇ ਲੱਗੇ ਸੋਨਾ ਚੋਰੀ ਦੇ ਇਲਜ਼ਾਮ; ਘਟਨਾ ਸੀਸੀਸੀਟੀਵ ’ਚ ਕੈਦ, ਹੋਇਆ ਹੰਗਾਮਾ

0
25

ਜਲੰਧਰ ਦੇ ਜੱਗੂ ਚੌਕ ਵਿਖੇ ਸਥਿਤ ਇੰਡੀਆ ਜਵੈਲਰਜ਼ ਨਾਮ ਦੇ ਦੁਕਾਨ ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਦੁਕਾਨ ਮਾਲਕ ਨੇ ਇਕ ਔਰਤ ’ਤੇ ਸੋਨੇ ਦੀਆਂ ਵਾਲੀਆਂ ਛੁਪਾਉਣ ਦੇ ਇਲਜ਼ਾਮ ਲਾਏ। ਇਸੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਹੋਈ। ਦੁਕਾਨਦਾਰ ਦਾ ਇਲਜਾਮ ਸੀ ਕਿ ਉਕਤ ਔਰਤ ਨੇ ਵਾਲੀਆਂ ਦਾ ਜੋੜਾ ਆਪਣੇ ਕੋਲ ਛੁਪਾ ਲਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਤਲਾਸ਼ੀ ਦੌਰਾਨ ਔਰਤ ਕੋਲੋਂ ਤੰਬਾਕੂ, ਲਾਈਟਰ ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ ਐ। ਪੁਲਿਸ ਵੱਲੋਂ ਵਾਲੀਆਂ ਬਰਾਮਦ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।
ਇਸੇ ਦੌਰਾਨ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੋਰੀ ਦੀ ਸੂਚਨਾ ਮਿਲਣ ‘ਤੇ ਸਟੇਸ਼ਨ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਦੁਕਾਨਦਾਰ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਔਰਤ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ। ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਸ ਦੇ ਕਬਜ਼ੇ ਵਿੱਚੋਂ ਤੰਬਾਕੂ, ਲਾਈਟਰ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਸਟੇਸ਼ਨ 2 ਦੇ ਏਐਸਆਈ ਗੋਪਾਲ ਨੇ ਦੱਸਿਆ ਕਿ ਦੁਕਾਨਦਾਰ ਚੰਦਰਮੋਹਨ ਨੇ ਉਨ੍ਹਾਂ ਨੂੰ ਇੱਕ ਗਾਹਕ ਵੱਲੋਂ ਗਹਿਣੇ ਚੋਰੀ ਕਰਨ ਬਾਰੇ ਸੂਚਿਤ ਕੀਤਾ ਸੀ। ਪਹੁੰਚਣ ‘ਤੇ, ਪੁਲਿਸ ਨੇ ਔਰਤ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਹਾਲਾਂਕਿ, ਸੋਨੇ ਦੀਆਂ ਵਾਲੀਆਂ ਬਰਾਮਦ ਨਹੀਂ ਹੋਈਆਂ। ਪੁਲਿਸ ਨੇ ਦੱਸਿਆ ਕਿ ਦੁਕਾਨਦਾਰ ਦੇ ਬਿਆਨ ਦੇ ਆਧਾਰ ‘ਤੇ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਦੁਕਾਨਦਾਰ ਦੇ ਦੱਸਣ ਮੁਤਾਬਕ ਔਰਤ ਦੁਕਾਨ ‘ਤੇ ਸੋਨੇ ਦੀਆਂ ਵਾਲੀਆਂ ਦੇਖਣ ਆਈ ਸੀ। ਇਸ ਦੌਰਾਨ ਔਰਤ ਨੇ ਚਲਾਕੀ ਨਾਲ ਆਪਣੀ ਮੁੱਠੀ ਵਿੱਚ ਇੱਕ ਜੋੜਾ ਵਾਲੀਆਂ ਲੁਕੋ ਲਈਆਂ।  ਜਦੋਂ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਔਰਤ ਦੀ ਤਲਾਸ਼ੀ ਦੌਰਾਨ ਤੰਬਾਕੂ, ਲਾਈਟਰ ਅਤੇ ਹੋਰ ਸਾਮਾਨ ਬਰਾਮਦ ਹੋਇਆ। ਦੁਕਾਨਦਾਰ ਦਾ ਕਹਿਣਾ ਹੈ ਕਿ ਔਰਤ ਨੇ ਕੰਨਾਂ ਦੀਆਂ ਵਾਲੀਆਂ ਆਪਣੇ ਕੋਲ ਛੁਪਾ ਲਈਆਂ ਨੇ, ਜਿਸ ਦਾ ਭਾਰ ਸਾਢੇ ਤਿੰਨ ਤੋਂ ਚਾਰ ਗ੍ਰਾਮ ਹੈ ਅਤੇ ਕੀਮਤ 50 ਹਜ਼ਾਰ ਰੁਪਏ ਬਣਦੀ ਹੈ। ਪੁਲਿਸ ਵੱਲੋਂ ਔਰਤ ਤੋਂ ਵਾਲੀਆਂ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here