ਪੰਜਾਬ ਹੁਸ਼ਿਆਰਪੁਰ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਟਰ; ਪੁਲਿਸ ਤੋਂ ਬੱਚ ਕੇ ਭੱਜਣ ਦੌਰਾਨ ਲੱਗੀ ਗੋਲੀ By admin - October 23, 2025 0 16 Facebook Twitter Pinterest WhatsApp ਹੁਸ਼ਿਆਰਪੁਰ ਪੁਲਿਸ ਨੇ ਫਾਇਰਿੰਗ ਮਾਮਲੇ ਵਿਚ ਲੋੜੀਂਦੇ ਦੋ ਮੁਲਜਮਾਂ ਨੂੰ ਮੁਕਾਬਲੇ ਤੋਂ ਬਾਦ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਥਾਣਾ ਮਾਲਪੁਰ ਅਧੀਨ ਆਉਂਦੇ ਪਿੰਡ ਗੱਜਰ ਮੌਦੂਦ ਵਿਖੇ ਕਈ ਮਾਮਲਿਆਂ ਵਿਚ ਲੋੜੀਂਦੇ ਮੁਲਜਮਾਂ ਦੇ ਮੌਜੂਦ ਹੋਣ ਦੀ ਖਬਰ ਮਿਲੀ ਸੀ। ਪੁਲਿਸ ਨੇ ਮੌਕੇ ਤੇ ਜਾ ਕੇ ਮੁਲਜਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜਮਾਂ ਨੇ ਪੁਲਿਸ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵਾਂ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕੇ ਹਸਪਤਾਲ ਪਹੁੰਚਾਇਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਜੇਜੋ ਤੋਂ ਗੱਜਰ ਮਦੂਦ ਸਾਈਡ ਨੂੰ ਜੰਗਲਾਂ ਵਿੱਚ ਆਪਣੀ ਬਾਈਕ ਪਾ ਲਈ ਤੇ ਪੁਲਿਸ ਨੇ ਜਦੋਂ ਪਿੱਛਾ ਕੀਤਾ ਤਾਂ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ ਜਿਨਾਂ ਨੂੰ ਸਿਵਲ ਹੋਸਪਿਟਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਫਿਲਹਾਲ ਇਹਨਾਂ ਦੇ ਕੋਲੋਂ ਇੱਕ ਰਿਵਾਲਵਰ ਅਤੇ ਕੁਝ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮੱਲੀ ਖ ਨੇ ਦੱਸਿਆ ਕਿ ਬੀਤੀ 18 ਤਰੀਕ ਨੂੰ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਦੋ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਇਤਲਾਹ ਮਿਲੀ ਸੀ ਕਿ ਅਜਿਹੇ ਹੀ ਹੁਲੀਏ ਵਾਲੇ ਦੋ ਵਿਅਕਤੀ ਇਸ ਏਰੀਏ ਦੇ ਵਿੱਚ ਘੁੰਮ ਰਹੇ ਹਨ ਤੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਦੋਨਾਂ ਵਿਅਕਤੀਆਂ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਗੋਲੀ ਉਹਨਾਂ ਦੀ ਲੱਤ ਵਿੱਚ ਲੱਗੀ। ਐਸਐਸਪੀ ਨੇ ਦੱਸਿਆ ਕਿ ਹੁਣ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਜਿਹੜੀ ਇਹਨਾਂ ਨੇ ਮਾਲਪੁਰ ਸੁਨਿਆਰੇ ਦੀ ਦੁਕਾਨ ਤੇ ਫਾਇਰਿੰਗ ਕੀਤੀ ਸੀ ਉਸ ਦੇ ਪਿੱਛੇ ਕੀ ਕਾਰਨ ਸੀ ਅਤੇ ਜਿਹੜਾ ਇਹਨਾਂ ਦੇ ਕੋਲ ਵੈਪਨ ਆ ਉਹ ਕਿੱਥੋਂ ਆਇਆ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਖੁਲਾਸੇ ਹੋਣਗੇ