ਗੁਰਦਾਸਪੁਰ ਪੁਲਿਸ ਦੀ ਨਸ਼ਿਆਂ ਖਿਲਾਫ ਕਾਰਵਾਈ; ਨਸ਼ੇ ਨਾਲ ਬਣੀ ਜਾਇਦਾਦ ’ਤੇ ਚੱਲਿਆ ਪੀਲਾ ਪੰਝਾ

0
13

ਗੁਰਦਾਸਪੁਰ ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ ਵੱਡਾ ਐਕਸ਼ਨ ਕੀਤਾ ਐ। ਪੁਲਿਸ ਨੇ ਹਲਕਾ ਦੀਨਾਨਗਰ ਦੇ ਪਿੰਡ ਡੀਡਾ ਸਾਸੀਆਂ ਵਿਖੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਅਕਤੀ ਵੱਲੋਂ ਨਹਿਰੀ ਵਿਭਾਗ ਦੀ ਥਾਂ ਤੇ ਬਣਾਈ ਨਾਜਾਇਜ ਉਸਾਰੀ ਢਾਹ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਪਰਿਵਾਰ ’ਤੇ 36 ਦੇ ਕਰੀਬ ਮਾਮਲੇ ਦਰਜ ਨੇ ਅਤੇ ਇਨ੍ਹਾਂ ਨੇ ਨਹਿਰੀ ਵਿਭਾਗ ਦੀ ਥਾਂ ਤੇ ਉਸਾਰੀ ਕੀਤੀ ਗਈ ਸੀ, ਜਿਸ ਨੂੰ ਅੱਜ ਢਾਹ ਦਿੱਤਾ ਗਿਆ ਐ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਐਸਪੀ ਡੀਕੇ ਚੋਧਰੀ ਨੇ ਦੱਸਿਆ ਕਿ ਗੁਰਦੀਪ ਲਾਲ ਉਰਫ ਪੱਪੂ ਕੱਲੇ ਦੇ ਖਿਲਾਫ ਸੱਤ ਮੁਕਦਮੇ ਨਸ਼ੇ ਦੇ ਦਰਜ ਹਨ ਅਤੇ ਬਾਕੀ  ਕਈ ਪਰਿਵਾਰਕ ਮੈਂਬਰਾਂ ਦੇ ਮਿਲਾ ਕੇ ਕੁੱਲ 36 ਮੁਕਦਮੇ ਨਸ਼ੇ ਦੇ ਦਰਜ ਹਨ ਅਤੇ ਇਹਨਾਂ ਵੱਲੋਂ ਨਹਿਰੀ ਵਿਭਾਗ ਦੀ ਨਜਾਇਜ਼ ਜਮੀਨ ਤੇ ਆਪਣਾ ਘਰ ਬਣਾਇਆ ਹੋਇਆ ਸੀ। ਅੱਜ ਨਹਿਰੀ ਵਿਭਾਗ ਵੱਲੋਂ ਇਹਨਾਂ ਦੇ ਘਰ ਨੂੰ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ, ਉਹਨਾਂ ਖਿਲਾਫ ਕਾਨੂੰਨੀ ਸਿਕੰਜਾ ਕੱਸਿਆ ਜਾ ਰਿਹਾ ਐ ਅਤੇ ਇਹ  ਕਾਰਵਾਈ ਅੱਗੇ ਵੀ ਜਾਰੀ ਰਹੇਗੀ।

LEAVE A REPLY

Please enter your comment!
Please enter your name here