ਸੰਗਰੂਰ ’ਚ ਟੌਲ ਪਲਾਜਾ ਕਾਮਿਆਂ ਦੀ ਗੁੰਡਾਗਰਦੀ; ਕੰਬਾਈਨ ਚਾਲਕ ਨੂੰ ਘੇਰ ਕੇ ਕੀਤਾ ਹਮਲਾ; ਪਿੱਛਾ ਕਰਨ ਤੇ ਹਮਲੇ ਦੀ ਵੀਡੀਓ ਵਾਇਰਲ

0
23

ਸੰਗਰੂਰ ਅਧੀਨ ਆਉਂਦੇ ਘਨੌਰੀ ਇਲਾਕੇ ਅੰਦਰ ਟੋਲ ਪਲਾਜਾ ਕਾਮਿਆਂ ਵੱਲੋਂ ਕੰਬਾਈਨ ਚਾਲਕ ਨਾਲ ਬੂਰੀ ਤਰ੍ਹਾਂ ਕੁੱਟਮਾਰ ਦੀ ਖਬਰ ਸਾਹਮਣੇ ਆਈ ਐ। ਕੰਬਾਈਨ ਚਾਲਕ ਨੇ ਹਮਲੇ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਐ, ਜਿਸ ਵਿਚ ਟੌਲ ਪਲਾਜਾ ਚਾਲਕ ਕੰਬਾਈਨ ਦਾ ਪਿੱਛਾ ਕਰਦੇ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਕੰਬਾਈਲ ਚਾਲਕ ਰਾਮਸ਼ਰਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਕੰਬਾਈਨ ਚਾਲਕ ਰਾਮਸ਼ਰਨ ਸਿੰਘ ਦਾ ਇਲਜਾਮ ਐ ਕਿ ਟੋਲ ਪਲਾਜਾ ਤੋਂ ਲੰਘਣ ਸਮੇਂ ਬੂਮ ਖੁੱਲਾ ਸੀ ਪਰ ਜਦੋਂ ਮੈਂ ਕੰਬਾਈਨ ਲੰਘਾਉਣ ਲੱਗਾ ਤਾਂ ਉਹ ਗਿਰ ਗਿਆ। ਡਰਾਈਵਰ ਦਾ ਇਲਜਾਮ ਐ ਕਿ ਟੋਲ ਦੇ ਮੁਲਾਜ਼ਮ ਨੇ ਹੀ ਲੰਘਾਇਆ ਸੀ ਅਤੇ ਬਾਅਦ ਵਿਚ ਉਸ ਦਾ ਪਿੱਛਾ ਕਰਦਿਆਂ ਹਮਲਾ ਕਰ ਦਿੱਤਾ। ਉਹ ਹਮਲਾਵਰਾਂ ਦੇ ਤੇਵਰ ਵੇਖ ਕੇ ਡਰ ਗਿਆ ਸੀ, ਜਿਸ ਕਾਰਨ ਉਸ ਨੇ ਮਸ਼ੀਨ ਨਹੀਂ ਰੋਕੀ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਖੋਹ ਕੇ ਵੀਡੀਓ ਡਿਲੀਟ ਕਰ ਦਿੱਤੀ।
ਇਸੇ ਤਰ੍ਹਾਂ ਕੁੱਝ ਹੋਰ ਲੋਕਾਂ ਨੇ ਵੀ ਹਮਲੇ ਦੀ ਵੀਡੀਓ ਬਣਾਈ ਸੀ ਜੋ ਟੌਲ ਮੁਲਾਜਮਾਂ ਨੇ ਜ਼ਬਰਦਸਤੀ ਡਿਲੀਟ ਕਰਵਾ ਦਿੱਤੀ ਐ। ਕੰਬਾਈਲ ਚਾਲਕ ਨੇ ਕੰਬਾਈਨ ਵਿਚ ਪਏ ਲੱਖਾਂ ਰੁਪਏ ਚੋਰੀ ਕਰਨ ਦੇ ਇਲਜਾਮ ਵੀ ਲਾਏ ਨੇ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here