ਪੰਜਾਬ ਫਰਜੀ ਵੀਡੀਓ ਮਾਮਲੇ ’ਚ ਆਪ ਨੇ ਘੇਰੀ ਭਾਜਪਾ; ਭਾਜਪਾ ਆਗੂਆਂ ’ਤੇ ਵੀਡੀਓ ਵਾਇਰਲ ਦੇ ਇਲਜ਼ਾਮ By admin - October 23, 2025 0 54 Facebook Twitter Pinterest WhatsApp ਮੁੱਖ ਮੰਤਰੀ ਮਾਨ ਦੀ ਫਰਜ਼ੀ ਵੀਡੀਓ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਐ। ਆਮ ਆਦਮੀ ਪਾਰਟੀ ਨੇ ਘਟਨਾ ਲਈ ਭਾਜਪਾ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਸੀਐਮ ਮਾਨ ਦੀ ਫਰਜੀ ਵੀਡੀਓ ਭਾਜਪਾ ਆਗੂਆਂ ਦੇ ਖਾਤਿਆਂ ਤੋਂ ਵਾਇਰਲ ਹੋਈ ਐ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਤੋਂ ਲੈ ਕੇ ਕਪਿਲ ਮਿਸ਼ਰਾ ਤਕ ਸਾਰੇ ਆਗੂਆਂ ਦੇ ਆਈਟੀ ਸੈਲ ਇਸ ਕੂੜ ਪ੍ਰਚਾਰ ਵਿਚ ਰੁੱਝੇ ਹੋਏ ਨੇ ਪਰ ਅਦਾਲਤ ਨੇ ਵੀਡੀਓ ਹਟਾਉਣ ਦਾ ਹੁਕਮ ਦੇ ਕੇ ਭਾਜਪਾ ਦਾ ਝੂਠ ਦਾ ਪਰਦਾਫਾਸ਼ ਕਰ ਦਿੱਤਾ ਐ। ਆਪ ਆਗੂ ਬਲਤੇਜ ਪੰਨੂ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਇਕ ਅਧਿਆਪਕ ਦੇ ਪੁੱਤਰ ਦਾ ਮੁੱਖ ਮੰਤਰੀ ਬਣ ਜਾਣਾ ਹਜਮ ਨਹੀਂ ਹੋ ਰਿਹਾ, ਜਿਸ ਦੇ ਚਲਦਿਆਂ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਖਿਲਾਫ ਕੁਝ ਨਹੀਂ ਮਿਲਿਆ, ਤਾਂ ਉਹ ਹੁਣ ਉਨ੍ਹਾਂ ਦੇ ਕਿਰਦਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖਿਲਾਫ ਫਰਜੀ ਵੀਡੀਓ ਫੈਲਾਉਣ ਵਿਚ ਭਾਜਪਾ ਦਾ ਪੂਰਾ ਆਈਟੀ ਸੈੱਲ ਸਰਗਰਮ ਐ ਪਰ ਪਰ ਅਦਾਲਤ ਨੇ ਵੀਡੀਓ ਨੂੰ ਪੂਰੀ ਤਰ੍ਹਾਂ ਫਰਜ਼ੀ ਐਲਾਨ ਕੇ ਅਤੇ ਇਸਨੂੰ ਹਟਾਉਣ ਦੇ ਹੁਕਮ ਦੇ ਕੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤ ਨੇ ਸਖਤ ਹੁਕਮ ਦਿੱਤੇ ਨੇ ਪਰ ਇਸ ਦੇ ਬਾਵਜੂਦ ਭਾਜਪਾ ਜਾਅਲੀ ਵੀਡੀਓ ਫੈਲਾਉਣ ਵਿਚ ਲਗਾਤਾਰ ਲੱਗੀ ਹੋਈ ਐ। ਉਨ੍ਹਾਂ ਕਿਹਾ ਕਿ ਇਹ ਅਦਾਲਤੀ ਹੁਕਮ-ਅਦੁੱਲੀ ਐ, ਜਿਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ।