ਮੋਗਾ ’ਚ ਨਕਲੀ ਘਿਓ ਵੇਚਣ ਦਾ ਪਰਦਾਫਾਸ਼; ਭਾਰੀ ਮਾਤਰਾ ’ਚ ਘਿਓ ਸਮੇਤ 4 ਪਰਵਾਸੀ ਕਾਬੂ

0
55

ਮੋਗਾ ਪੁਲਿਸ ਨੇ ਫੂਡ ਸੇਫਟੀ ਵਿਭਾਗ ਨਾਲ ਨਕਲੀ ਘਿਓ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਬਾਘਾ ਪੁਰਾਣਾ ਇਲਾਕੇ ਅੰਦਰ ਛਾਪੇਮਾਰੀ ਕਰ ਕੇ 4 ਪਰਵਾਸੀਆਂ ਨੂੰ ਭਾਰੀ ਮਾਤਰਾ ਵਿਚ ਨਕਲੀ ਦੇਸ਼ੀ ਘਿਓ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਇਹ ਘਿਓ ਪਿੰਡਾਂ ਵਿਚ ਵੇਚਿਆ ਜਾਣਾ ਸੀ। ਪੁਲਿਸ ਨੇ ਘਿਓ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਖੇਮ ਚੰਦ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਫੂਡ ਸੇਫਟੀ ਵਿਭਾਗ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਚਾਰ ਪ੍ਰਵਾਸੀਆਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਨਕਲੀ ਘਿਓ ਬਰਾਮਦ ਕੀਤਾ ਗਿਆ। ਮੁਲਜਮਾਂ ਵੱਲੋਂ ਇਹ ਘਿਓ ਇਕ ਘਰ ਅੰਦਰ ਤਿਆਰ ਕੀਤਾ ਜਾ ਰਿਹਾ ਸੀ, ਜਿਸ ਨੂੰ ਅੱਗੇ ਪਿੰਡਾਂ ਵਿੱਚ ਜਾ ਕੇ ਵੇਚਣਾ ਸੀ।
ਸੇਫਟੀ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਅੱਜ ਅਸੀਂ ਬਾਘਾ ਪੁਰਾਣਾ ਵਿਖੇ ਪਹੁੰਚੇ ਹਾਂ ਅਤੇ ਛਾਪੇਮਾਰੀ ਦੌਰਾਨ ਕਾਫੀ ਮਾਤਰਾ ਵਿੱਚ ਨਕਲੀ ਘਿਓ ਅਤੇ ਰਿਫਾਈਡ ਬਰਾਮਦ ਕੀਤਾ ਗਿਆ। ਚਾਰ ਪ੍ਰਵਾਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਘਿਓਂ ਦੇ ਸੈਂਪਲ ਭਰੇ ਗਏ ਨੇ। ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਮੂਲ ਰੂਪ ਵਿਚ ਯੂਪੀ ਦੇ ਰਹਿਣ ਵਾਲੇ ਨੇ ਜੋ ਨਕਲੀ ਘਿਓ ਤਿਆਰ ਕਰ ਕੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਵੇਚਦੇ ਸਨ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here