ਪੰਜਾਬ ਬਟਾਲਾ ’ਚ ਪਰਵਾਸੀਆਂ ਦੀ ਝੁੱਗੀਆਂ ਨੂੰ ਅੱਗ; ਫਾਇਰ ਬ੍ਰਿਗੇਡ ਨੇ ਸਮਾਂ ਰਹਿੰਦੇ ਪਾਇਆ ਕਾਬੂ By admin - October 22, 2025 0 53 Facebook Twitter Pinterest WhatsApp ਬਟਾਲਾ ਸ਼ਹਿਰ ਅੰਦਰ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ, ਜਦੋਂ ਇੱਥੇ ਪਰਵਾਸੀਆਂ ਦੀਆਂ ਬਣੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਕਿ ਇੱਥੇ 50 ਤੋਂ ਵਧੇਰੇ ਝੁੱਗੀਆਂ ਸੀ, ਜਿਨ੍ਹਾਂ ਵਿਚੋਂ ਕੇਵਲ ਦੋ ਨੂੰ ਹੀ ਨੁਕਸਾਨ ਪਹੁੰਚਿਆ ਐ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀ ਛੇਤੀ ਕਾਰਵਾਈ ਕਾਰਨ ਵੱਡਾ ਹਾਦਸਾ ਟੱਲ ਗਿਆ ਐ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।