ਫਿਰੋਜ਼ਪੁਰ ’ਚ ਹੜ੍ਹਾਂ ਕਾਰਨ ਫਿੱਕੀ ਰਹੀ ਦੀਵਾਲੀ; ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰ ਤੇ ਵਪਾਰੀ

0
52

ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਐਂਤਕੀ ਦੀਵਾਲੀ ਕਾਫੀ ਫਿੱਕੀ ਰਹੀ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਗ੍ਰਾਹਕਾਂ ਦੀ ਆਮਦ ਕਾਫੀ ਘੱਟ ਰਹੀ, ਜਿਸ ਕਾਰਨ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪਿਆ ਐ। ਦੁਕਾਨਦਾਰਾਂ ਨੇ ਕਿਹਾ ਕਿ ਬਾਜਾਰਾਂ ਵਿਚ ਰੌਣਕ ਜ਼ਰੂਰ ਐ ਪਰ ਪਿੰਡਾਂ ਦੇ ਗ੍ਰਾਹਕ ਨਾ ਹੋਣ ਕਾਰਨ ਦੀਵਾਲੀ ਫਿੱਕੀ ਹੀ ਰਹੀ ਐ। ਦੁਕਾਨਦਾਰਾਂ ਨੇ ਕਿਹਾ ਕਿ ਕੇਵਲ ਸ਼ਹਿਰ ਲੋਕਾਂ ਨੇ ਥੋੜ੍ਹੀ ਬਹੁਤ ਖਰੀਦਦਾਰੀ ਕੀਤੀ ਐ ਜਦਕਿ ਪੇਂਡੂ ਖੇਤਰਾਂ ਦੇ ਲੋਕ ਖਰੀਦਦਾਰੀ ਨਹੀਂ ਪਹੁੰਚੇ ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਕਾਫੀ ਘੱਟ ਰਿਹਾ ਐ।

LEAVE A REPLY

Please enter your comment!
Please enter your name here