ਜਲੰਧਰ ’ਚ ਪਟਾਕਿਆਂ ਨੂੰ ਲੈ ਕੇ ਝੜਪ; ਇੱਟ ਮਾਰ ਕੇ ਤੋੜਿਆ ਕਾਰ ਦਾ ਸ਼ੀਸ਼ਾ

0
52

ਜਲੰਧਰ ’ਚ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਇਕ ਸਖਸ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸਾ ਤੋੜ ਦਿੱਤਾ। ਘਟਨਾ ਸ਼ਹਿਰ ਦੇ ਗੁਰੂ ਅਮਰਦਾਸ ਨਗਰ ਦੀ ਐ। ਜਾਣਕਾਰੀ ਅਨੁਸਾਰ ਇਕ ਪਰਿਵਾਰ ਨੇ ਆਪਣੇ ਗੁਆਂਢ ਵਿਚ ਰਹਿੰਦੇ ਨੌਜਵਾਨ ਨੂੰ ਰਾਤ 11 ਵਜੇ ਤੋਂ ਬਾਅਦ ਪਟਾਕੇ ਚਲਾਉਣ ਤੋਂ ਟੋਕਿਆ ਸੀ। ਇਸ ਤੋਂ ਨਾਰਾਜ ਹੋਏ ਨੌਜਵਾਨ ਨੇ ਪਹਿਲਾਂ ਗੁਆਢੀਆਂ ਨਾਲ ਗਾਲੀ ਗਲੋਚ ਕੀਤਾ ਅਤੇ ਫਿਰ ਇੰਟਰਲਾਕ ਟਾਈਲ ਚੁੱਕ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ।  ਕਾਰ ਦਾ ਸ਼ੀਸ਼ਾ ਤੋੜਣ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here