ਪੰਜਾਬ ਤਰਨ ਤਾਰਨ ’ਚ ਪਟਾਕਿਆਂ ਕਾਰਨ ਕਾਰ ਨੂੰ ਅੱਗ; 18 ਲੱਖ ਕੀਮਤ ਦੀ ਕਾਰ ਸੜ ਕੇ ਸੁਆਹ; ਕਾਰ ਮਾਲਕ ਵੱਲੋਂ ਮੁਆਵਜੇ ਦੀ ਮੰਗ By admin - October 22, 2025 0 54 Facebook Twitter Pinterest WhatsApp ਤਰਨ ਤਾਰਨ ਦੇ ਕਸਬਾ ਪੱਟੀ ਦੇ ਗੁਰੂ ਨਾਨਕ ਕਾਲੋਨੀ ਇਲਾਕੇ ਅੰਦਰ ਬੀਤੀ ਰਾਤ ਹਾਲਾਤ ਇਸ ਵੇਲੇ ਅਫਰਾ-ਤਫਰੀ ਵਾਲੇ ਬਣ ਗਏ ਜਦੋਂ ਇੱਥੇ ਇਕ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਆਤਿਸ਼ਬਾਜ਼ੀ ਕਾਰਨ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਇਸ ਨੇ ਕੁੱਝ ਹੀ ਸਮੇਂ ਅੰਦਰ ਸਾਰੀ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕੁੱਝ ਹੀ ਸਮੇਂ ਅੰਦਰ ਸਾਰੀ ਕਾਰ ਸੜ ਕੇ ਸੁਆਹ ਹੋ ਗਈ। ਕਾਰ ਮਾਲਕ ਨੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਡਾਕਟਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬਬਾਜੀ ਚੱਲ ਰਹੀ ਸੀ ਇਕ ਅਚਾਨਕ ਕੁਝ ਪਟਾਕੇ ਗੱਡੀ ਦੇ ਉੱਪਰ ਆਣ ਡਿੱਗੇ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ, ਜਿਸ ਤੇ ਮੁਸ਼ਕਲ ਨਾਲ ਕਾਬੂ ਪਾਇਆ। ਉਹਨਾਂ ਦੱਸਿਆ ਕਿ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਉਹਨਾਂ ਨੇ ਭਿੱਖੀਵਿੰਡ ਗਏ ਹੋਣ ਦਾ ਹਵਾਲਾ ਦਿੰਦਿਆਂ ਆਉਣ ਤੋਂ ਨਾਂਹ ਕਰ ਦਿੱਤੀ। ਡਾਕਟਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਗੱਡੀ ਦਾ ਮੁਆਵਜਾ ਮੰਗਿਆ ਐ। ਗੱਡੀ ਦੀ ਕੀਮਤ 18 ਲੱਖ ਦੇ ਕਰੀਬ ਦੱਸੀ ਜਾ ਰਹੀ ਐ।