ਫਰੀਦਕੋਟ ਜੇਲ੍ਹ ਪ੍ਰਸ਼ਾਸਨ ਦਾ ਕੈਦੀਆਂ ਲਈ ਨੇਕ ਉਪਰਾਲਾ; ਕੈਦੀਆਂ ਤੋਂ ਬਣਵਾਈਆਂ ਮਠਿਆਈਆਂ ਤੇ ਹੋਰ ਸਾਜੋ-ਸਾਮਾਨ

0
57

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ ਪਰ ਇਸ ਵਾਰ ਇਹ ਜੇਲ੍ਹ ਆਪਣੇ ਕੀਤੇ ਵਿੱਲਖਣ ਉਪਰਾਲੇ ਸਦਕਾ ਚਰਚਾ ਵਿਚ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੀਆਂ ਜਿਲ੍ਹਾ ਕਚਿਹਰੀਆਂ ਦੇ ਗੇਟ ਤੇ ਲੱਗੀ ਕੇਂਦਰੀ ਮਾਡਰਨ ਜੇਲ੍ਹ ਦੀ ਸਟਾਲ ਤਿਉਹਾਰ ਦੇ ਦਿਨਾਂ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਐ। ਇਸ ਵਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਤੋਂ ਮਠਿਆਈਆਂ ਤੇ ਹੋਰ ਸਾਜੋ-ਸਾਮਾਨ ਬਣਾਇਆ ਗਿਆ ਐ, ਜਿਸ ਦੀ ਲੋਕਾਂ ਅੰਦਰ ਕਾਫੀ ਡਿਮਾਂਡ ਵੇਖਣ ਨੂੰ ਮਿਲ ਰਹੀ ਐ। ਜੇਲ੍ਹ ਪ੍ਰਸ਼ਾਸਨ ਨੇ ਕੈਦੀਆਂ ਦੇ ਬਣਾਏ ਸਟਾਲ ਦੇ ਸਟਾਲ ਲਗਾਏ ਗਏ ਨੇ, ਜਿੱਥੇ ਲੋਕਾਂ ਦੀ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਐ। ਕੈਦੀਆਂ ਨੂੰ ਹੁੰਨਰਮੰਦ ਬਣਾਉਣ ਦੇ ਉਪਰਾਲੇ ਦੇ ਚਾਰੇ ਪਾਸੇ ਸ਼ਲਾਘਾ ਹੋ ਰਹੀ ਐ।
ਦੱਸਣਯੋਗ ਐ ਕਿ  ਜੇਲ੍ਹਾਂ ਅੰਦਰ ਬੰਦ ਲੋਕਾਂ ਕੋਲੋਂ ਅਕਸਰ ਬੀ ਪਾਬੰਦੀਸ਼ੁਦਾ ਸਮਾਨ ਦੀ ਬ੍ਰਾਂਮਦਗੀ ਜਾਂ ਆਪਸੀ ਝੜਪਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਵਾਰ ਫਰੀਦਕੋਟ ਜੇਲ੍ਹ ਤੋਂ ਵੱਖ ਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਈ ਗਈ ਇਸ ਸਟਾਲ ਤੇ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਿਠਿਆਈਆਂ ਜਿੰਨਾ ਵਿਚ ਵੇਸਣ ਦੀ ਬਰਫੀ, ਗੁੜ ਦੇ ਸਕਰਪਾਰੇ ਅਤੇ ਹੋਰ ਕਾਫੀ ਕਿਸਮ ਦੀ ਭਾਜੀ, ਮੋਮ ਦੇ ਦੀਵੇ, ਖੁਸਬੂਦਾਰ ਕੱਚ ਦੇ ਦੀਵੇ, ਸੁੰਦਰ ਸਜਾਵਟ ਵਾਲੇ ਦੀਵੇ ਅਤੇ ਕਈ ਤਰਾਂ ਦੇ ਲੱਕੜ ਦੇ ਟੇਬਲ ਲੈਂਪ ਵੇਣ ਲਈ ਰੱਖੇ ਗਏ ਹਨ। ਲੋਕਾਂ ਵੱਲੋਂ ਇਹਨਾਂ ਚੀਜਾਂ ਵਿਚ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ ਅਤੇ ਇਹਨਾਂ ਨੂੰ ਖ੍ਰੀਦਿਆ ਜਾ ਰਿਹਾ।
ਗੱਲਬਾਤ ਕਰਦਿਆ ਜੇਲ੍ਹ ਅਧਿਕਾਰੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਕੈਂਦੀਆਂ ਨੂੰ ਚੰਗੇ ਨਾਗਰਕ ਬਣਾਉਣ ਅਤੇ ਉਹਨਾਂ ਨੂੰ ਇਕ ਚੰਗਾ ਵਾਤਵਰਨ ਦੇਣ ਲਈ ਫਰੀਦਕੋਟ ਜੇਲ੍ਹ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵੱਸ ਜੇਲ੍ਹ ਅੰਦਰ ਚਲੇ ਗਏ ਹਨ ਉਹ ਜੇਲ੍ਹ ਤੋਂ ਬਾਹਰ ਆਂਉਣ ਤੋਂ ਬਾਅਦ ਆਪਣੀ ਰੋਜੀ ਰੋਟੀ ਅਸਾਨੀ ਨਾਲ ਕੰਮ ਕਰ ਕੇ ਕਮਾ ਸਕਣ ਅਤੇ ਚੰਗੇ ਨਾਗਰਕ ਬਣ ਕੇ ਆਂਮ ਲੋਕਾਂ ਵਿਚ ਵਿਚਰ ਸਕਣ। ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਕੈਦੀਆਂ ਹਵਾਲਤੀਆਂ ਵੱਲੋਂ ਬਣਾਇਆ ਸਮਾਨ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤਾ ਜਾਂਦਾ ਐ। ਉਹਨਾਂ ਵਿਚ ਲੱਕੜ ਦੇ ਟੇਬਲ ਲੈਂਪ, ਦੇਸੀ ਘਿਓ ਨਾਲ ਤਿਆਰ ਕੀਤੀਆਂ ਮਿਠਿਆਈਆਂ ਅਤੇ ਸੁੰਦਰ ਸਜਾਵਟੀ ਦੀਵੇ ਆਦਿ ਇਥੇ ਵੇਣ ਲਈ ਸਟਾਲ ਲਗਾਈ ਗਈ। ਉਹਨਾਂ ਕਿਹਾ ਕਿ ਲੋਕਾ ਵਿਚ ਇਹਨਾਂ ਚੀਜਾਂ ਨੂੰ ਖ੍ਰੀਦਣ ਦਾ ਇੰਨਾਂ ਉਤਸ਼ਾਹ ਹੈ ਕਿ ਲੋਕ ਸਾਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਸਾਡੇ ਲਈ ਰੱਖ ਲਿਉ ਕਿਤੇ ਵਿਕ ਨਾਂ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਚੀਜਾਂ ਤੋਂ ਜੋ ਵੀ ਮੁਨਾਫਾ ਹੋਵੇਗਾ ਉਸ ਦਾ 40 ਪ੍ਰਤੀਸ਼ਤ ਇਹਨਾਂ ਨੂੰ ਬਣਾਉਣ ਵਾਲੇ ਕੈਦੀਆਂ/ਹਵਾਲਤੀਆਂ ਨੂੰ ਮਿਹਨਤਾਨੇ ਦੇ ਰੂਪ ਵਿਚ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here