ਪੰਜਾਬ ਪਟਿਆਲਾ ’ਚ ਰੱਖੜਾ ਪਰਿਵਾਰ ਦਾ ਧਾਰਮਿਕ ਉਪਰਾਲਾ; ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਨੂੰ ਦਾਨ ਕੀਤੀ ਰਾਸ਼ੀ By admin - October 18, 2025 0 16 Facebook Twitter Pinterest WhatsApp ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਨੂੰ ਦਾਨ ਰਾਸ਼ੀ ਭੇਂਟ ਕੀਤੀ ਐ। ਉਨ੍ਹਾਂ ਨੇ ਸਮਾਣਾ ਦੇ ਵੱਖ ਵੱਖ ਧਾਰਮਿਕ ਅਣਸਥਾਨਾਂ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਰਾਸ਼ੀ ਦੇ ਕੇ ਮਨਮਾਨਿਤ ਕੀਤਾ ਐ। ਉਨ੍ਹਾਂ ਦੇ ਇਸ ਉਪਰਾਲੇ ਬਦਲੇ ਮੰਦਰ ਦੇ ਪੁਜਾਰੀ, ਮਸਜਿਦ ਦੇ ਮੌਲਵੀ ਨੇ ਧੰਨਵਾਦ ਕੀਤਾ ਐ। ਰੱਖੜਾ ਪਰਿਵਾਰ ਵੱਲੋਂ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਨੂੰ 20 ਲੱਖ ਰੁਪਏ ਰਾਸ਼ੀ ਭੇਂਟ ਕੀਤੀ ਗਈ ਐ। ਇਸ ਮੌਕੇ ਤੇ ਮੰਦਿਰ ਦੇ ਵਿੱਚ ਸੇਵਾ ਕਰਨ ਵਾਲੇ ਪੁਜਾਰੀ ਅਤੇ ਮਸਜਿਦ ਤੋਂ ਮੌਲਵੀ ਸਾਹਿਬ ਨੇ ਸੁਰਜੀਤ ਸਿੰਘ ਰੱਖੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੱਕ ਕਿਤੇ ਵੀ ਅਜਿਹਾ ਸਨਮਾਨ ਸਾਨੂੰ ਨਹੀਂ ਮਿਲ ਰਿਹਾ ਲੇਕਿਨ ਰਖੜਾ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਇਹ ਸਨਮਾਨ ਦਿੱਤਾ ਐ।