ਰੇਲ ਡੱਬੇ ਨੂੰ ਅੱਗ ਬਾਰੇ ਵਿਧਾਇਕ ਦਾ ਬਿਆਨ; ਯਾਤਰੀਆਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ

0
13

ਸਰਹਿੰਦ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਰੇਲਵੇ ਤੋਂ ਅੱਗ ਨਾਲ ਯਾਤਰੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਮੰਗੀ ਐ। ਵਿਧਾਇਕ ਰਾਏ ਨੇ ਕਿਹਾ ਕਿ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਡੱਬਿਆਂ ਨੂੰ ਲੱਗੀ ਅੱਗ ’ਤੇ ਫਾਇਰ ਬ੍ਰਿਗੇਡ ਨੇ ਮੁਸ਼ਤੈਦੀ ਨਾਲ ਕੰਮ ਕਰਦਿਆਂ ਅੱਗ ਤੇ ਕਾਬੂ ਪਾ ਲਿਆ ਐ ਪਰ ਇਸ ਅੱਗ ਨਾਲ ਯਾਤਰੀਆਂ ਦੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਐ। ਉਨ੍ਹਾਂ ਨੇ ਭਾਰਤ ਦੇ ਰੇਲ ਮੰਤਰੀ ਤੋਂ ਯਾਤਰੀਆਂ ਦੇ ਸਾਮਾਨ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ ਅੰਮ੍ਰਿਤਸਰ ਤੋਂ ਸਿਰਸਾ ਜਾਣ ਵਾਲੀ ਗਰੀਬ ਰੱਥ ਐਕਸਪ੍ਰੈਸ ਗੱਡੀ ਵਿੱਚ ਨੂੰ ਸਰਹਿੰਦ ਰੇਲਵੇ ਸਟੇਸ਼ਨ ਅੰਬਾਲਾ ਵੱਲ ਜਾਂਦਿਆਂ ਟ੍ਰੇਨ ਦੇ ਡੱਬਿਆਂ ਵਿਚ ਅੱਗ ਲੱਗ ਗਈ ਸੀ।  ਉਹਨਾਂ ਕਿਹਾ ਇਸ ਘਟਨਾ ਵਿਚ ਯਾਤਰੀਆਂ ਦੇ ਸਮਾਨ ਦਾ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਸ ਅੱਗ ਤੇ ਫਾਇਰ ਬ੍ਰਿਗੇਡ ਸਰਹਿੰਦ ਤੇ ਰੇਲਵੇ ਵਿਭਾਗ ਵਲੋਂ ਬੜੀ ਮੁਸਤੈਦੀ ਨਾਲ ਕਾਬੂ ਪਾਇਆ ਗਿਆ। ਉਹਨਾਂ ਨੇ ਭਾਰਤ ਦੇ ਰੇਲ ਮੰਤਰੀ ਤੋਂ ਮੰਗ ਕੀਤੀ ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here