ਅੰਮ੍ਰਿਤਸਰ ’ਚ ਸਖਸ਼ ਨੇ ਸੁਨਿਆਰੇ ਨੂੰ ਦਿਖਾਈ ਬੰਦੂਕ; ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਸੀ ਤਕਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
12

 

ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਖੇਤਰ ਵਿੱਚ ਇਕ ਸਖਸ਼ ਵੱਲੋਂ ਸੁਨਿਆਰੇ ਨੂੰ ਦੁਕਾਨ ਅੰਦਰ ਦਾਖਲ ਹੋ ਕੇ ਪਿਸਟਲ ਦਿਖਾਉਣ ਦੀ ਘਟਨਾ ਸਾਹਮਣੇ ਆਈ ਐ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਇਕ ਸਖਸ਼ ਸੁਨਿਆਰੇ ਨਾਲ ਬਹਿਸ਼ ਕਰਦਾ ਅਤੇ ਉਸ ਤੇ ਮੱਥੇ ਤੇ ਗੰਨ ਤਾਣਦਾ ਦਿਖਾਈ ਦੇ ਰਿਹਾ। ਘਟਨਾ ਪੈਸਿਆਂ ਦੇ ਲੈਣ ਦੇਣ ਦੀ ਦੱਸੀ ਜਾ ਰਹੀ ਐ। ਸੁਨਿਆਰੇ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਪੀੜਤ ਸੁਨਿਆਰਾ ਵਿਨੈ ਨੇ ਦੱਸਿਆ ਕਿ ਉਸਦਾ ਕਿਸੇ ਲੜਕੀ ਨਾਲ ਪੈਸਿਆਂ ਦਾ ਲੈਣ–ਦੇਣ ਸੀ ਅਤੇ ਉਹ ਲੜਕੀ ਨੇ ਖੁਦ ਪੈਸੇ ਵਾਪਸ ਕਰਨ ਲਈ ਉਸਦੀ ਦੁਕਾਨ ’ਤੇ ਆਉਣਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਲੜਕੀ ਦਾ ਭਰਾ ਉੱਥੇ ਆ ਗਿਆ ਤੇ ਬਿਨਾਂ ਕਿਸੇ ਗੱਲਬਾਤ ਦੇ ਗਾਲਾਂ ਕੱਢਣ ਅਤੇ ਧਮਕਾਉਣ ਲੱਗ ਪਿਆ। ਵਿਨੈ ਦੇ ਅਨੁਸਾਰ, ਉਸ ਵਿਅਕਤੀ ਨੇ ਉਸਦੇ ਮੱਥੇ ’ਤੇ ਗਨ ਤਾਨ ਦਿੱਤੀ, ਜਿਸ ਨਾਲ ਉਹ ਡਰ ਕੇ ਰਹਿ ਗਿਆ। ਉਸਨੇ ਕਿਹਾ  ਕਿ ਜੇ ਉਹ ਗਨ ਚੱਲ ਜਾਂਦੀ, ਤਾਂ ਸ਼ਾਇਦ ਮੈਂ ਅੱਜ ਜਿੰਦਾ ਨਾ ਹੁੰਦਾ।”
ਘਟਨਾ ਤੋਂ ਬਾਅਦ ਵਿਨੈ ਨੇ ਤੁਰੰਤ ਦੁਕਾਨ ਬੰਦ ਕੀਤੀ ਅਤੇ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ। ਉਸਨੇ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਜਾਣਕਾਰੀ ਮਿਲਣ ਉੱਪਰ ਏਐਸਆਈ ਵਰਸ਼ਾ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕਾਲ ਮਿਲਣ ਉੱਪਰ ਤੁਰੰਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ CCTV ਫੁਟੇਜ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਲਾਕੇ ਦੇ ਵਪਾਰੀਆਂ ਨੇ ਇਸ ਘਟਨਾ ‘ਤੇ ਗੁੱਸਾ ਜਤਾਇਆ ਹੈ ਅਤੇ ਪ੍ਰਸ਼ਾਸਨ ਤੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here