ਪੰਜਾਬ ਫਗਵਾੜਾ ਤੋਂ ਕਾਂਗਰਸ ਵਿਧਾਇਕ ਦਾ ਨੇਕ ਉਪਰਾਲਾ; ਖੁਦ ਕਰਵਾਇਆ ਸੜਕ ’ਤੇ ਪੈਚਵਰਕ ਦਾ ਕੰਮ By admin - October 18, 2025 0 45 Facebook Twitter Pinterest WhatsApp ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਖਰਚੇ ‘ਤੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਕੇ ਮਿਸਾਲ ਕਾਇਮ ਕੀਤੀ ਐ। ਧਾਲੀਵਾਲ ਨੇ ਕਿਹਾ ਕਿ ਭਾਵੇਂ ਇਹ ਮੇਰੀ ਸਰਕਾਰ ਨਹੀਂ ਹੈ ਪਰ ਮੇਰਾ ਹਲਕਾ ਮੇਰੀ ਜ਼ਿੰਮੇਵਾਰੀ ਹੈ, ਇਸ ਲਈ ਸੜਕ ਦੀ ਹਾਲਤ ਸੁਧਾਰਨ ਲਈ ਪੈਚਵਰਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਐ। ਧਾਲੀਵਾਲ ਨੇ ਕਿਹਾ ਕਿ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਇਨ੍ਹਾਂ ਟੋਇਆਂ ਵਿੱਚ ਡਿੱਗ ਕੇ ਜ਼ਖਮੀ ਹੋਵੇ, ਇਸ ਲਈ ਇਹ ਕੰਮ ਕਰਵਾਇਆ ਜਾ ਰਿਹਾ ਐ। ਬਲਵਿੰਦਰ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਬੰਗਾ ਰੋਡ ਪ੍ਰੋਜੈਕਟ ਨੂੰ ਕਾਂਗਰਸ ਸਰਕਾਰ ਦੌਰਾਨ 3.41 ਕਰੋੜ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਪਰ ‘ਆਪ’ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਕੰਮ ਰੋਕ ਦਿੱਤਾ ਐ। ਦੱਸਣਯੋਗ ਐ ਕਿ ਬੰਗਾ ਰੋਡ ‘ਤੇ ਸਥਿਤ ਪ੍ਰਸਿੱਧ ਵਿਸ਼ਵਕਰਮਾ ਮੰਦਰ ਵਿਖੇ ਲੱਗਣ ਵਾਲੇ ਮੇਲੇ ਦੇ ਮੱਦੇਨਜ਼ਰ ਲੋਕ ਟੋਇਆਂ ਨਾਲ ਭਰੀ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕਰ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਜਦੋਂ ਉਹ ਕਾਂਗਰਸ ਸਰਕਾਰ ਦੌਰਾਨ 2019 ਦੀ ਉਪ ਚੋਣ ਜਿੱਤੇ ਅਤੇ ਪਹਿਲੀ ਵਾਰ ਵਿਧਾਇਕ ਬਣੇ, ਤਾਂ ਉਨ੍ਹਾਂ ਨੇ ਆਪਣੇ ਪੂਰੇ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ। ਬੀਐਮ ਦੀ ਵਰਤੋਂ ਨਾਲ ਬਣੀਆਂ ਇਹ ਸੜਕਾਂ ਅੱਜ ਤੱਕ ਟੋਏ-ਟੋਏ ਤੋਂ ਮੁਕਤ ਹਨ। ਇਸ ਸਮੇਂ ਦੌਰਾਨ, ਫਗਵਾੜਾ ਤੋਂ ਚੰਡੀਗੜ੍ਹ ਤੱਕ 5.20 ਕਿਲੋਮੀਟਰ ਬੰਗਾ ਸੜਕ ਦੇ ਨਿਰਮਾਣ ਲਈ 3.42 ਕਰੋੜ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਸੀ। ਇਸੇ ਤਰ੍ਹਾਂ, 2.6 ਕਿਲੋਮੀਟਰ ਪਲਾਹੀ ਸੜਕ ਲਈ 1.71 ਕਰੋੜ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਸੀ, ਅਤੇ ਫੰਡਿੰਗ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ। ਪਰ 2022 ਵਿੱਚ ਸਰਕਾਰ ਬਦਲ ਗਈ, ਅਤੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਦੋਵਾਂ ਸੜਕਾਂ ਦੇ ਫੰਡ ਵਾਪਸ ਕਰ ਦਿੱਤੇ ਗਏ। ਉਦੋਂ ਤੋਂ, ਇਹ ਸੜਕਾਂ ਨਹੀਂ ਬਣੀਆਂ ਹਨ।