ਪੰਜਾਬ ਬਟਾਲਾ ’ਚ ਦਿਵਾਲੀ ਤੋਂ ਪਹਿਲਾਂ ਫਾਇਰਿੰਗ; ਸਲੂਨ ਦੇ ਬਾਹਰ ਗੋਲੀਆਂ ਚਲਾ ਕੇ ਫਰਾਰ; ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਕੀਤੀ ਸ਼ੁਰੂ By admin - October 18, 2025 0 44 Facebook Twitter Pinterest WhatsApp ਬਟਾਲਾ ਸ਼ਹਿਰ ਅੰਦਰ ਇਕ ਸਲੂਨ ਦੇ ਬਾਹਰ ਗੋਲੀਆਂ ਚੱਲਣ ਦੀ ਖਬਰ ਐ। ਘਟਨਾ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਮੱਲੀ ਮਾਰਕੀਟ ਇਲਾਕੇ ਦੀ ਐ। ਜਾਣਕਾਰੀ ਅਨੁਸਾਰ ਸ਼ਾਮ ਵੇਲੇ ਮੈਜਿਕ ਟੱਚ ਸਲੂਨ ਦੇ ਬਾਹਰ ਅਣਪਛਾਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਆਂ ਨਾਲ ਸਲੂਨ ਦੇ ਸ਼ੀਸ਼ੇ ਵਾਲੇ ਗੇਟ ਤੇ ਲੱਗੀਆਂ ਨੇ। ਗੋਲੀਆਂ ਕਿਸਨੇ ਤੇ ਕਿਉਂ ਚਲਾਈਆਂ, ਇਸਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ। ਇਸ ਘਟਨਾ ਵਿਚ ਇਕ ਸਖਸ਼ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਐ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।