ਪੰਜਾਬ ਫਗਵਾੜਾ ’ਚ ਕੈਮੀਕਲ ਨਾਲ ਭਰੇ ਟੈਂਕਰ ਨੂੰ ਅੱਗ; ਡਰਾਈਵਰ ਦੀ ਚੌਕਸੀ ਕਾਰਨ ਟਲਿਆ ਹਾਦਸਾ; ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਪਾਇਆ ਕਾਬੂ By admin - October 16, 2025 0 47 Facebook Twitter Pinterest WhatsApp ਫਗਵਾੜਾ ਕੌਮੀ ਰਾਜਮਾਰਗ ‘ਤੇ ਬੀਤੀ ਰਾਤ ਹਾਲਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਲੰਘ ਰਹੇ ਇਕ ਕੈਮੀਕਲ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ। ਟੈਂਕਰ ਡਰਾਈਵਰ ਨੇ ਚੌਕਸੀ ਵਰਤਦਿਆਂ ਟੈਂਕਰ ਨੂੰ ਸੜਕ ਕੰਢੇ ਖੜ੍ਹਾ ਕਰ ਕੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਤੇ ਫਾਇਰ ਬ੍ਰਿਗੇਡ ਨੇ ਅੱਗ ਨੂੰ ਵਧਣ ਤੋਂ ਰੋਕ ਦਿੱਤਾ, ਜਿਸ ਕਾਰਨ ਵੱਡਾ ਹਾਦਸਾ ਟੱਲ ਗਿਆ। ਜਾਣਕਾਰੀ ਅਨੁਸਾਰ ਟੈਂਕਰ ਵਿੱਚ ਜਲਣਸ਼ੀਲ ਰਸਾਇਣ ਸਨ ਅਤੇ ਅੱਗ ਬੇਕਾਬੂ ਹੋਣ ਦੀ ਸੂਰਤ ਵਿਚ ਭਿਆਨਕ ਧਮਾਕਾ ਹੋ ਸਕਦਾ ਸੀ। ਜਾਣਕਾਰੀ ਅਨੁਸਾਰ, ਰਜਿਸਟ੍ਰੇਸ਼ਨ ਨੰਬਰ PB-65L-1975 ਵਾਲਾ ਟੈਂਕਰ, ਜੋ ਡੇਰਾ ਬਸੀ ਤੋਂ ਅੰਮ੍ਰਿਤਸਰ ਐਚਸੀਐਲ ਕੰਪਨੀ ਲਈ ਜਾ ਰਿਹਾ ਸੀ, ਅਚਾਨਕ ਧੂੰਆਂ ਕੱਢਣ ਲੱਗ ਪਿਆ। ਟੈਂਕਰ ਦੇ ਕੈਬਿਨ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਡਰਾਈਵਰ ਪਵਨ ਕੁਮਾਰ ਨੇ ਗੱਡੀ ਨੂੰ ਸੜਕ ਕਿਨਾਰੇ ਰੋਕ ਦਿੱਤਾ ਅਤੇ ਤੁਰੰਤ ਫਗਵਾੜਾ ਪੁਲਿਸ ਕੰਟਰੋਲ ਰੂਮ (ਪੀਸੀਆਰ) ਅਤੇ ਫਾਇਰ ਬ੍ਰਿਗੇਡ ਟੀਮ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੀਸੀਆਰ ਟੀਮ ਦੇ ਇੰਚਾਰਜ ਅਮਨ ਕੁਮਾਰ ਨੇ ਦੱਸਿਆ ਕਿ ਉਹ ਅਤੇ ਫਾਇਰ ਬ੍ਰਿਗੇਡ ਟੀਮ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਏ। ਫਾਇਰਮੈਨ ਦੀਪਕ ਕੁਮਾਰ ਦੀ ਅਗਵਾਈ ਹੇਠ ਫਗਵਾੜਾ ਫਾਇਰ ਵਿਭਾਗ ਦੀਆਂ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਸੀ ਕਿ ਅੱਗ ਟੈਂਕਰ ਦੇ ਐਸਿਡ ਵਾਲੇ ਹਿੱਸੇ ਤੱਕ ਨਹੀਂ ਫੈਲੀ। ਡਰਾਈਵਰ ਪਵਨ ਕੁਮਾਰ ਨੇ ਕਿਹਾ ਕਿ ਅੱਗ ਟੈਂਕਰ ਦੀਆਂ ਬਿਜਲੀ ਦੀਆਂ ਲਾਈਨਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਧੂੰਆਂ ਨਿਕਲਣ ਤੋਂ ਪਹਿਲਾਂ ਵਾਹਨ ਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਚਸ਼ਮਦੀਦਾਂ ਨੇ ਡਰਾਈਵਰ ਦੀ ਸੂਝ-ਬੂਝ ਅਤੇ ਜਲਦੀ ਦੀ ਪ੍ਰਸ਼ੰਸਾ ਕੀਤੀ। ਅੱਗ ਲੱਗਣ ਦੇ ਕਾਰਨਾਂ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।