ਪੰਜਾਬ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਲਈ ਮਦਦ ਲੈ ਪਹੁੰਚੇ ਰਾਜ ਕੁੰਦਰਾ; ਵਾਅਦੇ ਮੁਤਾਬਕ ਫੜਾਏ 15 ਮੱਝਾਂ ਦੇ ਸੰਗਲ By admin - October 16, 2025 0 52 Facebook Twitter Pinterest WhatsApp ਅਦਾਕਾਰ ਰਾਜ ਕੁੰਦਰਾਂ ਨੇ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਐ। ਉਨ੍ਹਾਂ ਨੇ ਹੜ੍ਹ ਪੀੜਤਾਂ ਨੂੰ 15 ਮੱਝਾਂ ਭੇਂਟ ਕੀਤੀਆਂ ਨੇ। ਦੱਸ ਦਈਏ ਕਿ ਰਾਜ ਕੁੰਦਰਾ ਵੱਲੋਂ ਆਪਣੀ ਫਿਲਮ ਮੇਹਰ ਦੀ ਪ੍ਰਮੋਸ਼ਨ ਮੌਕੇ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਫਿਲਮ ਦੀ ਸਾਰੀ ਕਮਾਈ ਹੜ੍ਹ ਪੀੜਤਾਂ ਲਈ ਖਰਚ ਕਰਨਗੇ। ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਰਾਜ ਕੁੰਦਰਾ ਵੱਲੋਂ ਅੱਜ ਹੜ੍ਹ ਪੀੜਤਾਂ ਨੂੰ 15 ਮੱਝਾਂ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ। ਆਪਣੀ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਅਦਾਕਾਰ ਰਾਜ ਕੁੰਦਰਾ ਅੱਜ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਗੁਰੂਦੁਆਰਾ ਸ਼੍ਰੀ ਢਾਬਸਰ ਵਿਖੇ ਪਹੁੰਚੇ। ਇਸ ਮੌਕੇ ਇਲਾਕੇ ਦੇ ਸਮਾਜ ਸੇਵੀ ਨੌਜਵਾਨ ਸੋਨੀ ਠੁੱਲ੍ਹੇਵਾਲ, ਬਿੰਦਾ ਖੇੜੀ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਨੰਗਲ, ਮੀਤਾ ਨੰਗਲ, ਪਿਰਤਾ ਸਿੰਘ, ਸਿਕੰਦਰ ਬੜੀ, ਸਤਗੁਰ ਸਿੰਘ ਖੇੜੀ ਯੁਵਕ ਸੇਵਾਵਾਂ ਕਲੱਬ ਨੇ ਕਿਹਾ ਕਿ ਸ਼੍ਰੀ ਰਾਜ ਕੁੰਦਰਾ ਵੱਲੋਂ ਇਹ ਹੜ੍ਹ ਪੀੜਤਾਂ ਦੀ ਮਦਦ ਦੀ ਸ਼ੁਰੂਆਤ ਹੈ। ਉਨ੍ਹਾਂ ਵੱਲੋਂ ਅੱਗੇ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੂਗੀ ਲੋੜਵੰਦ ਪਰਿਵਾਰਾਂ ਨੂੰ ਮੱਝਾਂ ਤੇ ਹੋਰ ਜਿਸ ਸਹਾਇਤਾ ਦੀ ਲੋੜ ਹੋਵੇਗੀ ਓਹ ਕਰਦੇ ਰਹਿਣਗੇ।