ਅਜਨਾਲਾ ਪੁਲਿਸ ਵੱਲੋਂ ਵੱਡੀ ਅਤਿਵਾਦੀ ਸਾਜ਼ਿਸ਼ ਨਾਕਾਮ; ਆਈਈਡੀ ਤੇ ਹੈਂਡ ਗਰਨੇਡ ਤੇ ਸਾਜੋ-ਸਾਮਾਨ ਬਰਾਮਦ

0
14

ਅੰਮ੍ਰਿਤਸਰ ਪੁਲਿਸ ਨੇ ਤਿਉਹਾਰਾਂ ਦੇ ਸੀਜਨ ਦੌਰਾਨ ਵੱਡੀ ਅਤਿਵਾਦੀ ਸਾਜ਼ਿਸ਼ ਨਾਕਾਮ ਕਰਦਿਆਂ ਹਥਿਆਰਾਂ ਦੀ ਜ਼ਖੀਰਾ ਬਰਾਮਦ ਕੀਤਾ ਐ। ਅਜਨਾਲਾ ਪੁਲਿਸ ਨੇ ਆਈਈਡੀ ਤੋਂ ਇਲਾਵਾ ਹੈਂਡ ਗ੍ਰਨੇਡ ਤੇ ਹੋਰ ਸਾਜੋ ਸਾਮਾਨ ਬਰਾਮਦ ਕੀਤਾ ਐ। ਇਸ ਸਾਮਾਨ ਦੀ ਵਰਤੋਂ ਕਿਸੇ ਵੱਡੀ ਅਤਿਵਾਦੀ ਘਟਨਾ ਨੂੰ ਅੰਜਾਮ ਵਿਚ ਹੋ ਸਕਦੀ ਸੀ। ਪੁਲਿਸ ਨੇ ਆਈਈਡੀ, ਤਿੰਨ ਹੈਂਡ ਗ੍ਰਨੇਡ, ਇੱਕ ਮਦਰ ਬੋਰਡ, ਰਿਮੋਟ ਕੰਟਰੋਲ ਬੈਟਰੀਆਂ ਅਤੇ ਡੈਥਨੇਟਰ ਵਰਗਾ ਵਿਸ਼ਫੋਟਕ ਸਮਾਨ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਇਹ ਰਿਕਵਰੀ ਸਿਰਫ਼ ਇੱਕ ਕੜੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਆਤੰਕਵਾਦ, ਗੈਂਗਸਟਰ ਤੇ ਨਸ਼ੇ ਦੀ ਤਸਕਰੀ ਦੇ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਇਹ ਆਪਰੇਸ਼ਨ ਹੋਰ ਤੀਬਰ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਿਹੜੇ ਤੱਤ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਜਾਂ ਨਸ਼ੇ ਰਾਹੀਂ ਜਨਤਾ ਵਿੱਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦੇ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਵਿਰੋਧੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 879 ਮਾਮਲੇ ਦਰਜ, 1,491 ਗ੍ਰਿਫ਼ਤਾਰੀਆਂ, ਲਗਭਗ 211 ਕਿਲੋ ਹਿਰੋਇਨ, 6 ਕਿਲੋ ਆਈਸ ਤੇ 1.5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਦੀ ਕੁੱਲ ਕੀਮਤ ਲਗਭਗ 1.90 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਸ ਤੋਂ ਇਲਾਵਾ ਨਸ਼ੇ ਨਾਲ ਜੁੜੀ ਜਾਇਦਾਦ ਜ਼ਬਤ ਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ 68 ਭਗੌੜਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ।
ਡੀ.ਆਈ.ਜੀ. ਨਾਨਕ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਸ਼ਾਨਦਾਰ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੀ.ਐਸ.ਐਫ., ਆਰਮੀ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਸਮਨਵੇ ਇਸ ਸਫਲਤਾ ਦਾ ਮੁੱਖ ਕਾਰਨ ਹੈ। ਉਹਨਾਂ ਕਿਹਾ ਕਿ ਖ਼ਾਸ ਆਪਰੇਸ਼ਨ ਤੇ ਇੰਟੈਲੀਜੈਂਸ ਅਧਾਰਿਤ ਛਾਪੇਮਾਰੀ ਰਾਹੀਂ ਹੀ ਇਹ ਨੈੱਟਵਰਕ ਤੋੜੇ ਜਾ ਸਕਦੇ ਹਨ। ਇਸ ਲਈ ਸਿਰਫ਼ ਰਿਕਵਰੀ ਹੀ ਨਹੀਂ, ਸਗੋਂ ਤਸਕਰੀ ਚੇਨ ਦੇ ਅੱਗੇ ਤੇ ਪਿੱਛੇ ਦੇ ਸਾਰੇ ਕੜੇ ਵੀ ਖੋਲ੍ਹੇ ਜਾ ਰਹੇ ਹਨ।
ਅੰਤ ਵਿੱਚ ਡੀ.ਆਈ.ਜੀ. ਨੇ ਲੋਕਾਂ ਨੂੰ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ। ਉਹਨਾਂ ਦੁਹਰਾਇਆ ਕਿ ਅੰਮ੍ਰਿਤਸਰ ਜ਼ਿਲ੍ਹਾ ਪੂਰੀ ਤਰ੍ਹਾਂ ਸ਼ਾਂਤਮਈ ਬਣਿਆ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

LEAVE A REPLY

Please enter your comment!
Please enter your name here