ਦੀਵਾਲੀ ਲਈ ਦੀਵੇ ਬਣਾਉਣ ਦਾ ਕੰਮ ਜਾਰੀ; ਕਾਰੀਗਰਾਂ ਨੂੰ ਸਹੀ ਮੁੱਲ ਨਾ ਮਿਲਣ ਦਾ ਰੰਜ਼

0
13

ਰੌਸ਼ਨੀ ਦੇ ਤਿਉਹਾਰ ਦਿਵਾਲੀ ਨੂੰ ਲੈ ਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਅੰਦਰ ਕਾਫੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਕਾਰੀਗਰ ਦੋ ਮਹੀਨੇ ਪਹਿਲਾਂ ਤੋਂ ਹੀ ਮਿੱਟੀ ਦੇ ਦੀਵੇ ਤਿਆਰ ਕਰਨ ਦੀ ਤਿਆਰੀ ਵਿੱਚ ਜੁਟੇ ਹੋਏ ਨੇ ਪਰ ਇੰਨੀ ਮਿਹਨਤ ਦੇ ਬਾਵਜੂਦ ਆਪਣੀ ਕਲਾ ਦਾ ਸਹੀ ਮੁੱਲ ਨਾ ਮਿਲਣ ਕਾਰਨ ਨਿਰਾਸ਼ ਵੀ ਨੇ। ਕਲਾਕਾਰਾਂ ਦੇ ਦੱਸਣ ਮੁਤਾਬਕ ਦੀਵੇ ਬਣਾਉਣ ਵਿਚ ਖਰਚਾ ਕਾਫੀ ਜ਼ਿਆਦਾ ਵੱਧ ਗਿਆ ਐ ਪਰ ਲੋਕ ਮਿੱਟੀ ਦੇ ਦੀਵਿਆਂ ਦੀ ਥਾਂ ਚੀਨ ਦੇ ਬਣੇ ਇਲੈਕ੍ਰੋਨਿਕ ਦੀਵਿਆਂ ਤੇ ਰੰਗ ਬਰੰਗੀਆਂ ਲੜੀਆਂ ਨੂੰ ਪਹਿਲ ਦਿੰਦੇ ਨੇ, ਜਿਸ ਕਾਰਨ ਉਨ੍ਹਾਂ ਦਿਵਾਲੀ ਫਿੱਕੀ ਰਹਿ ਜਾਂਦੀ ਐ। ਉਨ੍ਹਾਂ ਲੋਕਾਂ ਨੂੰ ਮਿੱਟੀ ਦੇ ਦੀਵੇ ਵਰਤਣ ਦੀ ਅਪੀਲ ਕੀਤੀ ਤਾਂ ਜੋ ਉਹ ਵੀ ਆਪਣੇ ਘਰਾਂ ਨੂੰ ਰੁਸ਼ਨਾ ਸਕਣ।
ਕਾਰੀਗਰਾਂ ਦੇ ਦੱਸਣ ਮੁਤਾਬਕ ਮਿੱਟੀ ਅਤੇ ਬਾਲਣ ਦੇ ਰੇਟ ਕਾਫੀ ਜਿਆਦਾ ਵੱਧ ਗਏ ਹਨ। ਰੰਗਾਂ ਦੀ ਕੀਮਤ ਵਿਚ ਵੀ ਬਹੁਤ ਜ਼ਿਆਦਾ ਇਜਾਫਾ ਹੋ ਗਿਆ ਐ, ਜਿਸ ਕਾਰਨ ਦੀਵੇ ਬਣਾਉਣ ਦੀ ਲਾਗਤ ਵਿਚ ਪਹਿਲਾਂ ਨਾਲੋਂ ਕਈ ਗੁਣਾਂ ਵਾਧਾ ਹੋ ਚੁੱਕਾ ਐ ਪਰ ਬਾਜਾਰ ਵਿਚ ਮਿਲ ਰਹੇ ਸਸਤੇ ਚਾਈਨਾ ਦੇ ਇਲੈਕਟ੍ਰਿਕ ਦੀਵੇ ਅਤੇ ਲੜੀਆਂ ਨੇ, ਉਨ੍ਹਾਂ ਦੇ ਰੋਜ਼ਗਾਰ ਨੂੰ ਗੰਭੀਰ ਸੱਟ ਮਾਰੀ ਐ।
ਕਾਰੀਗਰਾਂ ਨੇ ਦੱਸਿਆ ਕਿ ਉਹ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਤਿਉਹਾਰ ਦੇ ਸਮੇਂ ਲੋਕਾਂ ਦੇ ਘਰ ਰੌਸ਼ਨ ਹੋ ਸਕਣ, ਪਰ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਅਕਸਰ ਹਨੇਰਾ ਰਹਿ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰੀ ਦੀਵਾਲੀ ‘ਤੇ ਵਿਦੇਸ਼ੀ ਚਾਈਨਾ ਦੀਆਂ ਲੜੀਆਂ ਤੇ ਪਲਾਸਟਿਕ ਦੇ ਦੀਵੇ ਛੱਡ ਕੇ ਸਥਾਨਕ ਤੌਰ ‘ਤੇ ਬਣੇ ਮਿੱਟੀ ਦੇ ਦੀਵੇ ਖਰੀਦਣ। ਕਾਰੀਗਰਾਂ ਦਾ ਕਹਿਣਾ ਹੈ ਕਿ ਜੇ ਲੋਕ ਸਵਦੇਸੀ ਦੀਵੇ ਖਰੀਦਣਗੇ ਤਾਂ ਸਿਰਫ਼ ਉਨ੍ਹਾਂ ਦੀ ਮਿਹਨਤ ਦਾ ਸਤਿਕਾਰ ਨਹੀਂ ਹੋਵੇਗਾ, ਸਗੋਂ ਦੇਸ਼ ਦੀ ਪਰੰਪਰਾਵਾਂ ਅਤੇ ਕਲਾ ਨੂੰ ਵੀ ਨਵੀਂ ਜ਼ਿੰਦਗੀ ਮਿਲੇਗੀ। ਉਨ੍ਹਾਂ ਨੇ ਕਿਹਾ “ਜਦੋਂ ਲੋਕ ਸਾਡੇ ਬਣਾਏ ਮਿੱਟੀ ਦੇ ਦੀਵੇ ਘਰਾਂ ਵਿੱਚ ਜਲਾਉਂਦੇ ਹਨ, ਤਾਂ ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਸਾਡੀ ਮਿਹਨਤ ਸਫਲ ਹੋ ਗਈ ਹੋਏ।

LEAVE A REPLY

Please enter your comment!
Please enter your name here