ਫਿਰੋਜ਼ਪੁਰ ’ਚ ਮੰਤਰੀ ਖੁੱਡੀਆਂ ਨੇ ਵੰਡੀ ਮੁਆਵਜਾ ਰਾਸ਼ੀ; 57 ਕਿਸਾਨਾਂ ਨੇ ਵੰਡੇ ਮੁਆਵਜ਼ਾ ਰਾਸ਼ੀ ਦੇ ਮਨਜੂਰੀ ਪੱਤਰ

0
46

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਭਰਪਾਈ ਲਈ ਮੁਆਵਜ਼ਾ ਰਾਸ਼ੀ ਵੰਡਣ ਦਾ ਕੰਮ ਲਗਾਤਾਰ ਜਾਰੀ ਐ। ਇਸੇ ਤਹਿਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਫਿਰੋਜਪੁਰ ਦੇ ਪਿੰਡ ਫੱਤੇਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ 57 ਕਿਸਾਨਾਂ ਨੂੰ 16 ਲੱਖ ਰੁਪਏ ਦੇ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਵੰਡੇ ਗਏ। ਇਹ ਰਾਸ਼ੀ ਫਸਲਾਂ, ਘਰਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਬਦਲੇ ਦਿੱਤੀ ਗਈ ਐ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਪੰਜਾਬ ਸਰਕਾਰ ਦਾ ਇਹ ਪੱਕਾ ਵਾਅਦਾ ਹੈ ਕਿ ਹੜ੍ਹ ਪੀੜਤ ਲੋਕਾਂ ਨਾਲ ਹਰ ਕਦਮ ‘ਤੇ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਪ੍ਰਭਾਵਿਤ ਕਿਸਾਨ, ਪਰਿਵਾਰ ਜਾਂ ਘਰ ਅਣਡਿੱਠਾ ਨਾ ਰਹਿ ਜਾਵੇ।

LEAVE A REPLY

Please enter your comment!
Please enter your name here