ਗੁਰਦਾਸਪੁਰ ਪੁਲਿਸ ਦਾ ਨਾਜਾਇਜ਼ ਸ਼ਰਾਬ ਖਿਲਾਫ ਐਕਸ਼ਨ; ਬਦਨਾਮ ਇਲਾਕਿਆਂ ਅੰਦਰ ਕੀਤੀ ਛਾਪੇਮਾਰੀ; ਭਾਰੀ ਮਾਤਰਾ ’ਚ ਸ਼ਰਾਬ ਬਰਾਮਦ

0
10

ਗੁਰਦਾਸਪੁਰ ਪੁਲਿਸ ਨੇ ਨਾਜਾਇਜ਼ ਸ਼ਰਾਬ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਐ। ਪੁਲਿਸ ਨੇ ਆਬਕਾਰੀ ਵਿਭਾਗ ਦੀ ਮਦਦ ਨਾਲ ਨਾਜਾਇਜ਼ ਸ਼ਰਾਬ ਲਈ ਬਦਨਾਮ ਇਲਾਕਿਆਂ ਅੰਦਰ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਐ। ਪੁਲਿਸ ਵੱਲੋਂ ਹਾਈਵੇ ਤੇ ਨਾਕੇਬੰਦੀ ਕਰ ਕੇ ਸ਼ਰਾਬ ਦੀ ਬਾਹਰੋਂ ਆਮਦ ਤੇ ਵੀ ਨਕੇਲ ਕੱਸੀ ਜਾ ਰਹੀ ਐ। ਪੁਲਿਸ ਨੇ ਨਾਜਾਇਜ਼ ਸ਼ਰਾਬ ਨਾਲ ਜੁੜੇ ਤਸਕਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਐ।
ਪੁਲਿਸ ਵੱਲੋਂ ਬਿਆਸ ਦਰਿਆ ਕਿਨਾਰੇ ਨਜਾਇਜ਼ ਸ਼ਰਾਬ ਲਈ ਬਦਨਾਮ ਇਲਾਕਿਆਂ ਵਿੱਚ ਲਗਾਤਾਰ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕਰਵਾਈ ਗਈ ਹੈ ਉੱਥੇ ਹੀ ਸੂਚਨਾ ਤੰਤਰ ਨੂੰ ਵੀ ਮਜਬੂਤ ਕੀਤਾ ਗਿਆ ਹੈ ਅਤੇ ਪਿੰਡਾਂ ਵਿੱਚ ਛੱਪੜਾਂ ਦੇ ਕਿਨਾਰਿਆਂ ਅਤੇ ਹੋਰ ਸ਼ੱਕੀ ਜਗਾਵਾਂ ਤੇ ਵੀ ਲਗਾਤਾਰ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ।

LEAVE A REPLY

Please enter your comment!
Please enter your name here