ਸ਼੍ਰੀ ਦਰਬਾਰ ਸਾਹਿਬ ਨੇੜਲੇ ਬਾਜ਼ਾਰਾਂ ਦੀ ਚੈਕਿੰਗ; ਤਿਉਹਾਰਾਂ ਦੇ ਮੱਦੇਨਜ਼ਰ ਰੱਖੀ ਜਾ ਰਹੀ ਚੌਕਸੀ

0
18

ਅੰਮ੍ਰਿਤਸਰ ਪੁਲਿਸ ਨੇ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਐ। ਖਾਸ ਕਰ ਕੇ ਸ੍ਰੀ ਦਰਬਾਰ ਸਾਹਿਬ ਨੇੜਲੇ ਬਾਜ਼ਾਰਾਂ ਤੇ ਵਿਸ਼ੇਸ਼ ਨਜਰ ਰੱਖੀ ਜਾ ਰਹੀ ਐ। ਇਸੇ ਤਹਿਤ ਪੁਲਿਸ ਨੇ ਬਾਜ਼ਾਰਾਂ ਅੰਦਰ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਪੈਦਲ ਗਸ਼ਤ ਤੇ ਨਾਲ ਨਾਲ ਪੀਸੀਆਰ ਵਾਹਨਾਂ ਰਾਹੀਆਂ ਵੀ ਲਗਾਤਾਰ ਗਸ਼ਤ ਕੀਤੀ ਜਾ ਰਹੀ ਐ।
ਪੁਲਿਸ ਪ੍ਰਸ਼ਾਸਨ ਨੇ ਵੱਖ ਵੱਖ ਟੀਮਾਂ ਬਣਾ ਕੇ ਕੱਟੜਾ ਜੈਮਲ ਸਿੰਘ, ਸ਼ਾਸ਼ਤਰੀ ਮਾਰਕਿਟ, ਕਰਮੋ ਡਿਊੜੀ, ਗੁਰੂ ਬਜ਼ਾਰ ਵਿੱਖੇ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਰਪੇਸ਼ ਆਊਂਣ ਵਾਲੀਆ ਮੁਸ਼ਕਲਾਂ ਨੂੰ ਸੁਣ ਤੇ ਮੋਕਾ ਤੇ ਹੀ ਹੱਲ ਕੀਤਾ ਗਿਆ।
ਇਸ ਤੋਂ ਇਲਾਵਾ ਬਜ਼ਾਰਾ ਦੇ ਵੱਖ-ਵੱਖ ਐਸੋਸ਼ੀਏਸ਼ਨਾਂ ਦੇ ਨੁਮਾਦਿਆ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ ਗਿਆ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ, ਉਹਨਾਂ ਨੂੰ ਅਪੀਲ ਕੀਤੀ ਗਈ ਕਿ ਉਹ, ਆਪਣੀਆ ਦੁਕਾਨਾ ਦੇ ਅੰਦਰਵਾਰ ਤੇ ਬਾਹਰਵਾਰ ਚੰਗੀ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਸਹੀ ਦਿਸ਼ਾ ਵੱਲ ਲਗਾਏ ਜਾਣ ਤੇ ਜਿੰਨਾਂ ਨੇ ਪਹਿਲਾਂ ਕੈਮਰੇ ਲੱਗ ਹਨ ਉਹ ਯਕੀਨੀ ਬਨਾਉਣ ਕੇ ਕੈਮਰੇ ਸਹੀ ਸਥਿਤੀ ਵਿੱਚ ਚਲ ਰਹੇ ਹਨ। ਪੁਲਿਸ ਨੇ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਕੋਈ ਵੀ ਸ਼ੱਕੀ ਚੀਜ਼ ਦਿਖਾਈ ਦੇਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here